ਚੰਡੀਗੜ੍ਹ ‘ਚ 9ਵੀਂ-10ਵੀਂ ਦੀਆਂ ਕੁੜੀਆਂ ਨੇ ਚਾੜ੍ਹਿਆ ਚੰਨ !

ਏਜੰਸੀ

ਖ਼ਬਰਾਂ, ਪੰਜਾਬ

ਸਕੂਲ ਦੇ ਬਾਹਰ ਹੀ ਕਰਤਾ ਨਵਾਂ ਹੀ ਕਾਰਾ !

Fight in students

ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇਕ ਵੀਡੀਉ ਜਨਤਕ ਹੋ ਰਹੀ ਹੈ। ਇਸ ਵੀਡੀਉ ਵਿਚ ਕੁੜੀਆਂ ਆਪਸ ਵਿਚ ਲੜ ਰਹੀਆਂ ਹਨ। ਤਸਵੀਰਾਂ ਵਿਚ ਗੁੱਥਮ-ਗੁੱਥੀ ਹੋ ਰਹੀਆਂ ਇਹ ਕੁੜੀਆਂ ਚੰਡੀਗੜ੍ਹ ਦੇ ਡੱਡੂ ਮਾਜਰਾ ਦੇ ਸਰਕਾਰੀ ਸਕੂਲ ਦੀਆਂ ਦੱਸੀਆਂ ਜਾ ਰਹੀਆਂ ਹਨ। ਜੋ ਕਿ ਸਕੂਲ ਦੇ ਬਾਹਰ ਆਪਸ 'ਚ ਹੀ ਭਿੜ ਗਈਆਂ ਜਿਨ੍ਹਾਂ ਦੀ ਹੁਣ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਨਾਲ ਦੇ ਵਿਦਿਆਰਥੀਆਂ ਨੇ ਹੀ ਬਣਾਈ ਹੈ ਜਿਸ ਨੂੰ ਬਾਅਦ ਵਿਚ ਵਾਇਰਲ ਕਰ ਦਿੱਤਾ ਗਿਆ। ਦੱਸ ਦਈਏ ਕਿ ਆਪਸ ਵਿਚ ਉਲੜਣ ਵਾਲੀਆਂ ਕੁੜੀਆਂ 9 ਵੀਂ ਅਤੇ 10 ਵੀਂ ਦੀਆਂ ਵਿਦਿਆਰਥੀਣਾਂ ਹਨ। ਉਧਰ ਮਾਮਲਾ ਭੜਕਦਾ ਵੇਖ ਰਾਹਗੀਰਾਂ ਨੇ ਕੁੜੀਆਂ ਨੂੰ ਛੁੜਵਾਈਆ ਪਰ ਇਸ ਤਰ੍ਹਾਂ ਵਿਦਿਆਰਥਣਾਂ ਵੱਲੋਂ ਕੀਤੀ ਗਈ ਲੜਾਈ ਦੀ ਹੁਣ ਚਾਰੇ ਪਾਸੇ ਖੂਬ ਨਿੰਦਾ ਕੀਤੀ ਜਾ ਰਹੀ ਹੈ।

ਲੜਕੀਆਂ ਦੇ ਆਲੇ ਦੁਆਲੇ ਬਹੁਤ ਸਾਰੇ ਵਿਦਿਆਰਥੀ ਖੜ੍ਹੇ ਹਨ ਪਰ ਉਹਨਾਂ ਵਿਚੋਂ ਕੋਈ ਵੀ ਉਹਨਾਂ ਨੂੰ ਛੁਡਾ ਨਹੀਂ ਰਿਹਾ। ਫਿਰ ਰਾਹੀਆਂ ਨੇ ਉਹਨਾਂ ਦੀ ਲੜ੍ਹਾਈ ਨੂੰ ਸੁਲਝਾਇਆ। ਉੱਥੇ ਦੇ ਮੁੰਡੇ ਜੋ ਕਿ ਵਿਦਿਆਰਥੀ ਹਨ ਉਹਨਾਂ ਨੇ ਹੀ ਇਹ ਵੀਡੀਉ  ਬਣਾ ਕੇ ਵਾਇਰਲ ਕਰ ਦਿੱਤੀ। ਇਸ ਲੜ੍ਹਾਈ ਦੌਰਾਨ ਮਾਹੌਲ ਬਹੁਤ ਗਰਮਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।