ਜੈਤੋ 'ਚ ਬੱਚਿਆਂ ਲਈ ਬਰਗਰ ਲੈਣ ਗਏ 45 ਸਾਲਾ ਅਧਿਆਪਕ ਦੀ ਸੜਕ ਹਾਦਸੇ 'ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਵਾਰਾ ਪਸ਼ੂ ਨਾਲ ਸਕੂਟਰੀ ਟਕਰਾਉਣ ਕਰਕੇ ਵਾਪਰਿਆ ਹਾਦਸਾ

photo

 

ਜੈਤੋ: ਜੈਤੋ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਥੇ ਬੱਚਿਆ ਲਈ ਬਰਗਰ ਲੈਣ ਗਏ ਅਧਿਆਪਕ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਧਿਆਪਕ ਵਿਜੈਪਾਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਕਾਤਲ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਦੀ ਮੰਗ ਰਿਹਾ ਨਾਗਰਿਕਤਾ

ਮਿਲੀ ਜਾਣਕਾਰੀ ਅਨੁਸਾਰ ਮਾਸਟਰ ਬੱਚਿਆਂ ਲਈ ਬਰਗਰ ਲੈਣ ਜਾ ਰਿਹਾ ਸੀ ਕਿ ਅਚਾਨਕ ਉਸ ਦੀ ਸਕੂਟਰੀ ਅਵਾਰਾ ਪਸ਼ੂ ਨਾਲ ਟਕਰਾ ਗਈ ਤੇ ਅਧਿਆਪਕ ਹੇਠਾਂ ਡਿੱਗ ਗਿਆ। ਸੜਕ 'ਤੇ ਡਿੱਗਣ ਨਾਲ ਮਾਸਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਚੰਡੀਗੜ੍ਹ :ਆਈਟੀ ਪਾਰਕ 'ਚ ਬਣਨ ਵਾਲੇ ਹਾਊਸਿੰਗ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਮਿਲੀ, ਪ੍ਰਸ਼ਾਸਨ ਨੇ ਕੀਤਾ ਰੱਦ