ਗੈਂਗਸਟਰਾਂ ਨਾਲ ਸੰਬੰਧ ਅਤੇ ਨਸ਼ਾ ਤਸਕਰੀ ਦੇ ਮਾਮਲੇ 'ਚ ਮਹਿਲਾ ASI ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਨਾਰਕੋਟਿਕਸ ਸੈਲ ਨੇ ਗੈਂਗਸਟਰਾਂ ਨਾਲ ਸੰਬੰਧ ਅਤੇ ਨਸ਼ਾ ਤਸਕਰੀ ਦੇ ਮਾਮਲੇ 'ਚ ਮਹਿਲਾ ASI ਨੂੰ ਗ੍ਰਿਫ਼ਤਾਰ ਕੀਤਾ ਹੈ।

Women ASI Arrested

ਪਟਿਆਲਾ : ਨਾਰਕੋਟਿਕਸ ਸੈਲ ਨੇ ਗੈਂਗਸਟਰਾਂ ਨਾਲ ਸੰਬੰਧ ਅਤੇ ਨਸ਼ਾ ਤਸਕਰੀ ਦੇ ਮਾਮਲੇ 'ਚ ਮਹਿਲਾ ASI ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ASI ਰੇਨੂ ਬਾਲਾ ਅਰਬਨ ਅਸਟੇਟ  ਪਟਿਆਲਾ ਥਾਣੇ 'ਚ ਤੈਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਚਾਰ ਆਲਾਧਿਕਾਰੀ ਉਸਦੇ ਰਿਸ਼ਤੇਦਾਰ ਹਨ। ਨਾਰਕੋਟਿਕਸ ਸੈਲ ਮਹਿਲਾ ASI ਤੋਂ ਪੁੱਛਗਿਛ ਵਿੱਚ ਜੁਟੀ ਹੈ। ਪੁੱਛਗਿਛ 'ਚ ਡਰੱਗ ਤਸਕਰੀ ਦੀ ਵੱਡੀ ਖੇਡ ਦਾ ਖੁਲਾਸਾ ਹੋ ਸਕਦਾ ਹੈ। ਰੇਨੂ ਬਾਲਾ ਨੂੰ ਤਰਨਤਾਰਨ ਦੇ ਪੱਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।

ਉਸ ਕੋਲੋਂ 50 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਦੇ ਅਨੁਸਾਰ ਮਹਿਲਾ ASI ਦੇ ਪੱਟੀ ਨਿਵਾਸੀ ਨਿਸ਼ਾਨ ਸਿੰਘ ਦੇ ਨਾਲ ਸੰਬੰਧ ਸਨ ਅਤੇ ਉਸਦੇ ਨਾਲ ਮਿਲਕੇ ਹੀ ਨਸ਼ਾ ਤਸਕਰੀ ਕਰਦੀ ਸੀ। ਇਸਦੀ ਪੁਸ਼ਟੀ ਕਰਦੇ ਹੋਏ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਾਰਕੋਟਿਕਸ ਸੈਲ ਦੇ ਵੱਲੋਂ ਉਕਤ ਕਾਰਵਾਈ ਕੀਤੀ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਦੇ ਵੱਲੋਂ ਥਾਣਾ ਅਰਬਨ ਅਸਟੇਟ ਇੰਚਾਰਜ ਦੇ ਖਿਲਾਫ਼ ਵੀ ਵਿਭਾਗੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਹੈ। ਰੇਨੂ ਬਾਲਾ ਥਾਣਾ ਅਰਬਨ ਅਸਟੇਟ 'ਚ 19 ਜੂਨ ਤੋਂ ਤੈਨਾਤ ਸੀ।

ਮਹਿਲਾ ਏਐਸਆਈ ਦਾ ਪਤੀ ਅਤੇ ਹੋਰ ਤਿੰਨ ਪਰਿਵਾਰ ਵੀ ਪੁਲਿਸ ਵਿਭਾਗ ਵਿੱਚ ਹੀ ਤੈਨਾਤ ਹੈ।ਰੇਨੂ ਬਾਲਾ ਪਿਛਲੇ ਕੁਝ ਦਿਨਾਂ ਤੋਂ ਛੁੱਟੀ 'ਤੇ ਚੱਲ ਰਹੀ ਸੀ। ਇਸ ਦੌਰਾਨ ਮੰਗਲਵਾਰ ਸਵੇਰੇ ਪੁਲਿਸ ਨੇ ਉਸਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਸੂਤਰਾਂ ਅਨੁਸਾਰ ਰੇਨੂ   ਬਾਲਾ ਦੇ ਪੱਟੀ ਨਿਵਾਸੀ ਨਿਸ਼ਾਨ ਸਿੰਘ ਦੇ ਨਾਲ ਪਿਛਲੇ ਦੋ ਸਾਲ ਤੋਂ ਜਾਣ ਪਹਿਚਾਣ ਸੀ ਅਤੇ ਦੋਵੇਂ ਅਕਸਰ ਮਿਲਦੇ ਵੀ ਸਨ। ਸੂਤਰਾਂ ਅਨੁਸਾਰ ਏਐਸਆਈ ਰੇਨੂ ਬਾਲਾ ਦੇ ਵੱਲੋਂ ਦਿੱਲੀ ਤੋਂ ਹੇੈਰੋਇਨ ਲੈ ਕੇ ਨਿਸ਼ਾਨ ਸਿੰਘ ਨੂੰ ਸਪਲਾਈ ਕੀਤੀ ਜਾਂਦੀ ਸੀ। ਜਿਸਦੀ ਪਿਛਲੇ ਲੰਬੇ ਸਮਾਂ ਤੋਂ ਨਾਰਕੋਟਿਕਸ ਸੈਲ ਦੇ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।