ਡਾਕਟਰ ਦੇ ਅਗਵਾ ਬੇਟੇ ਦੀ ਮਿਲੀ ਲਾਸ਼, 50 ਲੱਖ ਦੀ ਮੰਗੀ ਸੀ ਫਿਰੌਤੀ
ਬਿਹਾਰ ਦੀ ਰਾਜਧਾਨੀ ਪਟਨਾ ਵਿਚ ਡਾਕਟਰ ਦੇ ਬੇਟੇ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿਤੀ ਗਈ। ਤਿੰਨ ਦਿਨ ਪਹਿਲਾਂ ਡਾਕਟਰ ਸ਼ਸ਼ੀ ਭੂਸ਼ਣ ਦੇ ਬੇਟੇ ਸ਼ਿਵਮ ਨੂੰ ਅਗਵਾ ਕਰ..
ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ਵਿਚ ਡਾਕਟਰ ਦੇ ਬੇਟੇ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿਤੀ ਗਈ। ਤਿੰਨ ਦਿਨ ਪਹਿਲਾਂ ਡਾਕਟਰ ਸ਼ਸ਼ੀ ਭੂਸ਼ਣ ਦੇ ਬੇਟੇ ਸ਼ਿਵਮ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਰੂਪਸਪੁਰ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਸ਼ਿਵਮ ਨੂੰ ਤਲਾਸ਼ ਰਹੀ ਸੀ। ਸ਼ਨਿਚਰਵਾਰ ਨੂੰ ਰੂਪਸਪੁਰ ਇੰਜੀਨਿਅਰਿੰਗ ਕਾਲਜ ਦੇ ਪਿੱਛੇ ਸ਼ਿਵਮ ਦੀ ਲਾਸ਼ ਮਿਲੀ। ਲਾਸ਼ ਸੜੀ ਗਲੀ ਹਾਲਤ ਵਿਚ ਹੈ। ਉਸ ਤੋਂ ਬਦਬੂ ਆ ਰਹੀ ਸੀ।
ਪੁਲਿਸ ਦਾ ਕਹਿਣਾ ਹੈ ਕਿ 27 ਤਰੀਕ ਨੂੰ ਸ਼ਿਵਮ ਘਰ ਤੋਂ ਕੋਚਿੰਗ ਲਈ ਨਿਕਲਿਆ ਸੀ। ਇਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਲਾਸ਼ ਨੂੰ ਦੇਖਣ ਤੋਂ ਅਜਿਹਾ ਲੱਗ ਰਿਹਾ ਹੈ ਦੀ ਉਸੀ ਦਿਨ ਮੁਲਜ਼ਮਾਂ ਨੇ ਸ਼ਿਵਮ ਨੂੰ ਮਾਰ ਦਿਤਾ। ਇਧਰ ਡਾਕਟਰ ਦੇ ਬੇਟੇ ਦੀ ਹੱਤਿਆ ਦੀ ਖਬਰ ਮਿਲਦੇ ਹੀ ਪੁਲਿਸ ਮਹਿਕਮੇ ਵਿਚ ਹੜਕੰਪ ਮੱਚ ਗਿਆ। ਪੁਲਿਸ ਨੇ ਆਨਨ - ਫਾਨਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਦਾ ਨਾਮ ਨੀਰਜ ਅਤੇ ਦੂਜੇ ਦਾ ਨਾਮ ਰੋਹੀਤ ਦਸਿਆ ਜਾ ਰਿਹਾ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ।
ਪੁਲਿਸ ਦੇ ਮੁਤਾਬਕ ਸ਼ੁਰੂਆਤੀ ਨਜ਼ਰ ਵਿਚ ਅਜਿਹਾ ਲੱਗ ਰਿਹਾ ਕਿ ਸ਼ਿਵਮ ਦੇ ਦੋਸਤਾਂ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਹੈ। ਉਸ ਦੇ ਪਿੱਛੇ ਕਿਸੇ ਕੁੜੀ ਦਾ ਵੀ ਮਾਮਲਾ ਸਾਹਮਣੇ ਆ ਰਿਹਾ ਹੈ। ਦੱਸ ਦਈਏ ਕਿ ਮੁਲਜ਼ਮਾਂ ਨੇ ਸ਼ਿਵਮ ਨੂੰ ਅਗਵਾ ਕਰਨ ਤੋਂ ਬਾਅਦ 50 ਲੱਖ ਦੀ ਫਿਰੌਤੀ ਮੰਗੀ ਸੀ। ਸਤਿਅਮ ਦੀ ਉਮਰ ਸਿਰਫ਼ 15 ਸਾਲ ਸੀ ਅਤੇ ਉਹ 10ਵੀਂ ਦਾ ਵਿਦਿਆਰਥੀ ਸੀ। ਪੁਲਿਸ ਵਲੋਂ ਤਫ਼ਤੀਸ਼ ਜਾਰੀ ਹੈ ਅਤੇ ਅਪਰਾਧੀਆਂ ਤੋਂ ਸਹੀ ਵਜ੍ਹਾ ਪਤਾ ਕਰਨ 'ਚ ਲਗੀ ਹੋਈ ਹੈ।