ਪਾਕਿ ‘ਚ ਮੇਰੀਆਂ ਹਜ਼ਾਰਾਂ ਤਸਵੀਰਾਂ ਖਿੱਚੀਆਂ, ਮੈਨੂੰ ਨਹੀਂ ਪਤਾ ਕੌਣ ਹੈ ਗੋਪਾਲ ਚਾਵਲਾ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਬਨ ਵਿਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੇ ਮੌਕੇ ‘ਤੇ ਪਾਕਿਸਤਾਖਨ ਗਏ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ...

Navjot Singh Sidhu

ਚੰਡੀਗੜ੍ਹ (ਸਸਸ) : ਪਾਕਿਸ‍ਤਾਨ ਵਿਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੇ ਮੌਕੇ ‘ਤੇ ਪਾਕਿਸ‍ਤਾਨ ਗਏ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਵਾਘਾ ਬਾਰਡਰ ਦੇ ਰਸ‍ਤੇ ਭਾਰਤ ਆ ਗਏ। ਭਾਰਤ ਆਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚ ਦੁਸ਼‍ਮਣੀ ਖ਼ਤ‍ਮ ਹੋਣੀ ਚਾਹੀਦੀ ਹੈ। 

ਦੱਸ ਦਈਏ ਕਿ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਦੇ ਨਾਲ ਸਿੱਧੂ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਦੇਸ਼ ਵਿਚ ਰਾਜਨੀਤੀ ਤੇਜ਼ ਹੋ ਗਈ ਹੈ। ਇਸ ‘ਤੇ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ, “ਪਾਕਿਸਤਾਨ ਵਿਚ ਮੇਰੀਆਂ 5-10 ਹਜ਼ਾਰ ਤਸਵੀਰਾਂ ਖਿੱਚੀਆਂ ਗਈਆਂ, ਮੈਨੂੰ ਨਹੀਂ ਪਤਾ ਗੋਪਾਲ ਚਾਵਲਾ ਕੌਣ ਹੈ। ਸਿੱਧੂ ਨੇ ਜ਼ੋਰ ਦਿਤਾ ਕਿ ਦੋਵਾਂ ਦੇਸ਼ਾਂ ਦੇ ਵਿਚ ਹੁਣ ਦੁਸ਼ਮਣੀ ਖ਼ਤਮ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, ਇਨਸਾਨ ਚਾਹੇ ਤਾਂ ਪੱਥਰ ਵੀ ਪਿਘਲਾ ਸਕਦਾ ਹੈ।

71 ਸਾਲ ਦਾ ਲੰਮਾ ਇੰਤਜ਼ਾਰ ਖ਼ਤ‍ਮ ਹੋ ਰਿਹਾ ਹੈ। ਪਰਮਾਤਮਾ ਦੇ ਰਸ‍ਤੇ ਨਵੀਂ ਸ਼ੁਰੂਆਤ ਹੋ ਰਹੀ ਹੈ। ਬਾਬੇ ਨਾਨਕ ਦੇ ਨਾਮ ‘ਤੇ ਦੋਵਾਂ ਦੇਸ਼ਾਂ ਦੇ ਵਿਚ ਨਵੀਂ ਸ਼ੁਰੂਆਤ ਹੋ ਰਹੀ ਹੈ। ਪਾਕਿਸ‍ਤਾਨੀ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਉਮੀਦਾਂ ਦਾ ਲਾਂਘਾ ਹੈ। ਇਸ ਲਾਂਘੇ ਨਾਲ ਹੀ ਪਾਕਿਸ‍ਤਾਨ ਅਤੇ ਭਾਰਤ ਦੇ ਵਿਚ ਸ਼ਾਂਤੀ ਲਿਆਂਦੀ ਜਾ ਸਕਦੀ ਹੈ।

ਪਾਕਿਸਤਾਨ ਤੋਂ ਬੁੱਧਵਾਰ ਨੂੰ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ। ਇਹ ਲਾਂਘਾ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਵਿਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਿਚ ਸਹਾਇਤਾ ਕਰੇਗਾ।