ਕਰਤਾਰਪੁਰ ‘ਚ ਸਿੱਧੂ ਤੋਂ ਬਾਅਦ ਖ਼ਾਲਿਸਤਾਨੀ ਸਮੱਰਥਕ ਦੇ ਨਾਲ ਆਈ SGPC ਪ੍ਰਧਾਨ ਦੀ ਫ਼ੋਟੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਾਲਿਸਤਾਨ ਸਮੱਰਥਕ ਅਤੇ ਹਾਫ਼ਿਦ ਸਈਦ ਦੇ ਕਰੀਬੀ ਗੋਪਾਲ ਸਿੰਘ ਚਾਵਲਾ ਦੇ ਨਾਲ ਸਿਰਫ਼ ਨਵਜੋਤ ਸਿੰਘ ਸਿੱਧੂ ਨੇ ਹੀ ਫੋਟੋ ਨਹੀਂ ਖਿੱਚਵਾਈ...

Photo of SGPC President with Kahalistani terrorist

ਚੰਡੀਗੜ੍ਹ (ਸਸਸ) : ਖ਼ਾਲਿਸਤਾਨ ਸਮੱਰਥਕ ਅਤੇ ਹਾਫ਼ਿਦ ਸਈਦ ਦੇ ਕਰੀਬੀ ਗੋਪਾਲ ਸਿੰਘ  ਚਾਵਲਾ ਦੇ ਨਾਲ ਸਿਰਫ਼ ਨਵਜੋਤ ਸਿੰਘ ਸਿੱਧੂ ਨੇ ਹੀ ਫੋਟੋ ਨਹੀਂ ਖਿੱਚਵਾਈ ਹੈ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPG) ਦੇ ਪ੍ਰਮੁੱਖ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਉਸ ਦੇ ਨਾਲ ਫੋਟੋ ਖਿੱਚਵਾਈ ਹੈ। ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਦਾ ਵਿਵਾਦ ਅਜੇ ਬੰਦ ਵੀ ਨਹੀਂ ਹੋਇਆ ਸੀ ਕਿ ਹੁਣ ਗੋਪਾਲ ਚਾਵਲਾ ਦੇ ਨਾਲ ਫੋਟੋ ਖਿੱਚਵਾਉਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ।

 



 

 

ਦਿੱਲੀ ਦੇ ਵਿਧਾਇਕ ਅਤੇ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀਰਵਾਰ ਸਵੇਰੇ ਇਕ ਫੋਟੋ ਟਵੀਟ ਕਰਦੇ ਹੋਏ ਸਿੱਧੂ ਦੀ ਖ਼ਾਲਿਸਤਾਨੀ ਅਤਿਵਾਦੀ ਗੋਪਾਲ ਦੇ ਨਾਲ ਤਸਵੀਰ ਸਾਂਝੀ ਕੀਤੀ। ਅਕਾਲੀ ਨੇਤਾ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ‘ਤੇ ਫੋਟੋ ਸ਼ੇਅਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਇਹ ਕਹਿੰਦੇ ਹੋਏ ਪਾਕਿ ਦਾ ਦੌਰਾ ਕਰਨ ਤੋਂ ਮਨ੍ਹਾ ਕਰ ਦਿਤਾ ਸੀ

ਕਿ ਪਾਕਿ ਭਾਰਤ ਅਤੇ ਪੰਜਾਬ ਦੇ ਖਿਲਾਫ਼ ਗਤੀਵਿਧੀਆਂ ਦਾ ਸਮੱਰਥਨ ਕਰਦਾ ਹੈ ਪਰ ਉਸ ਦੇ ਅਪਣੇ ਹੀ ਮੰਤਰੀ (ਨਵਜੋਤ ਸਿੰਘ ਸਿੱਧੂ) ਉਨ੍ਹਾਂ ਦੀ ਇੱਛਾ ਦੇ ਖਿਲਾਫ਼ ਉਥੇ ਜਾਂਦੇ ਹਨ ਅਤੇ ਗੋਪਾਲ ਸਿੰਘ ਚਾਵਲਾ ਦੇ ਨਾਲ ਫੋਟੋ ਖਿੱਚਵਾਉਂਦੇ ਹਨ, ਜੋ ਹਾਫ਼ਿਜ਼ ਸਈਦ ਦਾ ਕਰੀਬੀ ਅਤੇ ਭਾਰਤ ਵਿਰੋਧੀ ਹੈ। ਕੀ ਕੈਪਟਨ ਸਾਹਿਬ ਅਪਣੇ ਗ਼ੈਰ ਜ਼ਿੰਮੇਵਾਰ ਮੰਤਰੀ  ਨੂੰ ਹਟਾਉਣਗੇ।

ਅਜਿਹਾ ਨਹੀਂ ਹੈ ਕਿ ਗੋਪਾਲ ਚਾਵਲਾ ਦੇ ਨਾਲ ਸਿਰਫ਼ ਸਿੱਧੂ ਨੇ ਹੀ ਫੋਟੋ ਖਿੱਚਵਾਈ ਹੈ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਖ਼ਾਲਿਸਤਾਨ ਸਮੱਰਥਨ ਅਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਾਵਲਾ ਨਾਲ ਫੋਟੋ ਖਿੱਚਵਾਈ ਹੈ। ਕ੍ਰਿਕੇਟਰ ਤੋਂ ਨੇਤਾ ਬਣੇ ਸਿੱਧੂ ਇਸ ਸਮੇਂ ਪੰਜਾਬ ਸਰਕਾਰ ਵਿਚ ਮੰਤਰੀ ਵੀ ਹਨ।

ਸਿੱਧੂ ਦੀ ਚਾਵਲਾ ਦੇ ਨਾਲ ਮੁਲਾਕਾਤ ਉਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਿਰਾਸ਼ਾ ਜਤਾਈ ਅਤੇ ਕਿਹਾ ਕਿ ਸਿੱਧੂ ਨੂੰ ਪਹਿਲਾਂ ਤਾਂ ਅਪਣੇ ਮੁੱਖ ਮੰਤਰੀ ਦੀ ਗੱਲ ਮੰਨ ਕੇ ਉਥੇ ਜਾਣਾ ਹੀ ਨਹੀਂ ਚਾਹੀਦਾ ਹੈ ਸੀ ਅਤੇ ਦੇਸ਼ ਦੇ ਖਿਲਾਫ਼ ਜੋ ਲੋਕ ਹਨ ਉਨ੍ਹਾਂ ਨੂੰ ਗਲੇ ਮਿਲਣਾ ਬਹੁਤ ਬੁਰੀ ਗੱਲ ਹੈ। ਇਸ ਤੋਂ ਪਹਿਲਾਂ ਭਾਰਤ-ਪਾਕਿਸਤਾਨ ਦੇ ਵਿਚ ਬਣਾਏ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੀ ਨੀਂਹ ਬੁੱਧਵਾਰ ਨੂੰ ਪਾਕਿਸਤਾਨ ਵਿਚ ਰੱਖੀ ਗਈ।

ਇਸ ਮੌਕੇ ਉਤੇ ਪਾਕਿਸਤਾਨ  ਦੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਅਤੇ ਖ਼ਾਲਿਸਤਾਨ ਸਮੱਰਥਕ ਗੋਪਾਲ ਸਿੰਘ  ਚਾਵਲਾ ਦੇ ਮਿਲਣ ਦੀ ਤਸਵੀਰ ਨਾਲ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ।

Related Stories