ਜਾਣੋ ਕਿਸ ਨੂੰ ਮਿਲਣਗੇ ਕੈਪਟਨ ਦੇ 'ਸਮਾਰਟਫੋਨ'

ਏਜੰਸੀ

ਖ਼ਬਰਾਂ, ਪੰਜਾਬ

2017 ਦੇ ਚੋਣ ਮੈਨੀਫਸਟੋ ਵਿਚ ਕੀਤਾ ਸੀ ਵਾਅਦਾ

Photo

ਚੰਡੀਗੜ੍ਹ : ਲਗਭਗ ਪੋਣੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਆਖਰਕਾਰ ਕੈਪਟਨ ਸਰਕਾਰ ਨੌਜਵਾਨਾਂ ਨੂੰ ਮੁਫ਼ਤ ਸਮਾਰਟਫੋਨ ਦੇਣ ਜਾ ਰਹੀ ਹੈ ਪਰ ਇਹ ਸਮਾਰਟਫੋਨ ਕੇਵਲ ਸਰਕਾਰੀ ਸਕੂਲਾ ਦੇ ਰੈਗੂਲਰ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਸਮਾਰਟਫੋਨ ਦੇਣ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਯੂਥ ਅਤੇ ਸਪੋਰਟਸ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਦੇ ਦਿੱਤੀ ਗਈ ਹੈ।

ਹੁਣ ਇਨ੍ਹਾਂ ਸਮਾਰਟਫੋਨਾਂ ਨੂੰ ਦੇਣ ਲਈ ਸ਼ਰਤਾਂ ਵੀ ਰੱਖੀਆਂ ਗਈਆ ਹਨ। ਦਰਅਸਲ ਸਮਾਰਟਫੋਨ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਉਨ੍ਹਾਂ ਕੋਲ ਪਹਿਲਾਂ ਕੋਈ ਸਮਾਰਟਫੋਨ ਨਹੀਂ ਹੈ। ਨੋਟੀਫਿਕੇਸ਼ਨ ਅਨੁਸਾਰ ਇਹ ਸਮਾਰਟਫੋਨ ਵਿੱਤੀ ਸਾਲ 2019-20 ਵਿਚ ਸਿਰਫ ਸਰਕਾਰੀ ਸਕੂਲਾਂ ਦੀਆਂ  11ਵੀਂ ਅਤੇ 12ਵੀਂ ਜਮਾਤ ਦੀਆਂ ਯੋਗ ਵਿਦਿਆਰਥਣਾ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਮਾਰਟਫੋਨ ਸਰਕਾਰੀ ਪੋਲੀਟੈਕਨਿਕਲ ਕਾਲਜ/ਆਈਟੀਆਈ ਦੇ ਅੰਡਰ ਗ੍ਰਜੈਊਏਟ ਕੋਰਸ ਦੇ ਆਖਰੀ ਸਾਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲੇਗਾ।

ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਮਾਰਟਫੋਨਾਂ ਦੇ ਫੀਚਰਾਂ ਬਾਰੇ ਵੀ ਦੱਸਿਆ ਗਿਆ ਹੈ , ਸਮਾਰਟਫੋਨ ਵਿਚ 5 ਇੰਚ ਦੀ ਸਕਰੀਨ,2ਜੀਬੀ ਰੈਮ,16ਜੀਬੀ ਮੈਮੋਰੀ,ਫਰੰਟ ਕੈਮਰਾ 5ਐਮਪੀ ਅਤੇ ਰੀਅਰ ਕੈਮਰਾ 8 ਐਮਪੀ ਦਾ ਦਿੱਤਾ ਗਿਆ ਹੈ।

ਦੱਸ ਦਈਏ 2017 ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਸੂਬੇ ਦੇ ਸਾਰੇ ਨੋਜਵਾਨ ਲੜਕੇ-ਲੜਕੀਆਂ ਨੂੰ ਸਮਾਰਟਫੋਨ ਮੁਫ਼ਤ ਦੇਵੇਗੀ।ਪਰ ਸਰਕਾਰ ਬਣਨ ਤੋਂ ਬਾਅਦ ਵੀ ਇਹ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ ਸੀ ਜਿਸ ਕਰਕੇ ਕੈਪਟਨ ਸਰਕਾਰ 'ਤੇ ਸਵਾਲ ਉੱਠਣ ਲੱਗ ਪਏ ਸਨ।