ਦੀਵਾਲੀ 'ਤੇ ਕਾਂਗਰਸ ਭੁੱਲੀ, ਆਪ ਨੇ ਵੰਡੇ ਸਮਾਰਟਫੋਨ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਦੁਆਰਾ ਹਰ ਨੌਜਵਾਨ ਨੂੰ ਸਮਾਰਟਫੋਨ ਦੇ ਝੂਠੇ ਵਾਅਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਦੀਪ ਸੰਘਾ ਦੀ ਅਗਵਾਈ 'ਚ ਨੌਜਵਾਨਾਂ ਨੂੰ ਡਮੀ ਸਮਾਰਟਫੋਨ

AAP distributed smartphone

ਮੋਗਾ : ਕੈਪਟਨ ਸਰਕਾਰ ਦੁਆਰਾ ਹਰ ਨੌਜਵਾਨ ਨੂੰ ਸਮਾਰਟਫੋਨ ਦੇ ਝੂਠੇ ਵਾਅਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਦੀਪ ਸੰਘਾ ਦੀ ਅਗਵਾਈ 'ਚ ਨੌਜਵਾਨਾਂ ਨੂੰ ਡਮੀ ਸਮਾਰਟਫੋਨ ਦਿੱਤੇ ਗਏ ਹਨ। ਸੰਘਾ ਨੇ ਦੱਸਿਆ ਕਿ ਕੈਪਟਨ ਸਰਕਾਰ ਦੁਆਰਾ ਕੀਤੇ ਗਏ ਵਾਅਦੇ ਲੱਗਭੱਗ 3 ਸਾਲ ਤੋਂ ਬਾਅਦ ਵੀ ਪੂਰੇ ਨਹੀਂ ਹੋਏ। 

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਇਸ ਦਿਵਾਲੀ 'ਤੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣਗੇ। ਪਰ ਦੂਜੇ ਵਾਅਦਿਆਂ ਦੀ ਤਰ੍ਹਾਂ ਇਹ ਵਾਅਦਾ ਵੀ ਉਹੋ ਜਿਹਾ ਹੀ ਰਿਹਾ, ਜਿਸ ਕਾਰਨ ਆਮ ਆਦਮੀ ਪਾਰਟੀ ਮੋਗਾ ਨੇ ਨੌਜਵਾਨਾਂ ਨੂੰ ਡਮੀ ਸਮਾਰਟਫੋਨ ਦਿੱਤੇ।

ਉਨ੍ਹਾਂ ਨੇ ਕੈਪਟਨ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢਦੇ ਹੋਏ ਕਿਹਾ ਕਿ ਕੈਪਟਨ ਦੁਆਰਾ ਦੋ ਸਾਲਾਂ ਦੇ ਦੌਰਾਨ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਅਧਿਆਪਕ, ਕਿਸਾਨ ਅਤੇ ਬੇਰੁਜਗਾਰ ਆਪਣੇ ਘਰ ਵਿੱਚ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਸਨ। ਉਨ੍ਹਾਂ ਨੇ ਕਿਹਾ ਕਿ ਸਮੇਂ - ਸਮੇਂ 'ਤੇ ਅਜਿਹੀਆਂ ਗਤੀਵਿਧੀਆਂ ਕਰਕੇ ਕੈਪਟਨ ਸਰਕਾਰ ਦੁਆਰਾ ਕੀਤੇ ਵਾਅਦੇ ਯਾਦ ਕਰਵਾਏ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।