TIK TOK ‘ਤੇ ਪੰਜਾਬ ਪੁਲਿਸ ਨੇ ਲਿਆਂਦੀ ਨ੍ਹੇਰੀ, ਵੱਡੇ ਸਾਬ੍ਹ ਲਿਆਉਣਗੇ ਸਭ ਦੀ ਅਕਲ ਟਿਕਾਣੇ!

ਏਜੰਸੀ

ਖ਼ਬਰਾਂ, ਪੰਜਾਬ

TIK TOK ‘ਤੇ ਬਣਾਈਆਂ ਵੀਡੀਓ ਹੋ ਰਹੀਆਂ ਨੇ ਵਾਇਰਲ

Tik Tok Video Viral

ਜਲੰਧਰ: ਖਾਕੀ ਵਰਦੀ ਦਾ ਰੋਹਬ ਤੇ ਹੱਥਾਂ ਵਿਚ ਹਥਿਆਰ ਜੀ ਹਾਂ ਇਹ ਹੈ ਪੰਜਾਬ ਪੁਲਿਸ। ਪੰਜਾਬ ਪੁਲਿਸ ਦੇ ਸਿਰ ਚੜ੍ਹਕੇ ਹੁਣ ਟਿਕ-ਟਾਕ ਦਾ ਭੂਤ ਬੋਲਣ ਲੱਗਿਆ ਹੈ ਜਿਸ ਦੀ ਗਵਾਹੀ ਕੁੱਝ ਤਸਵੀਰਾਂ ਭਰਦੀਆਂ ਹਨ। ਆਪਣੀ ਟੌਹਰ ਲਈ ਪੁਲਿਸ ਮੁਲਾਜ਼ਮਾਂ ਵੱਲੋਂ ਬਣਾਈਆਂ ਗਈਆਂ ਇਹ ਵੀਡੀਓ ਹੁਣ ਮਹਿੰਗੀਆਂ ਪੈ ਸਕਦੀਆਂ ਹਨ ਕਿਉਂਕਿ ਉਨ੍ਹਾਂ ਦੇ ਉਚ ਅਧਿਕਾਰੀਆਂ ਨੂੰ ਉਨ੍ਹਾਂ ਦੀ ਬਣਾਈਆਂ ਗਈਆਂ ਇਹ ਵੀਡੀਓ ਰਾਸ ਨਹੀਂ ਆਈਆਂ ਜਿਨ੍ਹਾਂ ਵੱਲੋਂ ਕਾਰਵਾਈ ਦੀ ਗੱਲ ਆਖੀ ਗਈ ਹੈ।

ਦੱਸ ਦਈਏ ਕਿ ਵਰਦੀ ਵਿਚ ਬਣਾਈਆਂ ਗਈਆਂ ਪੁਲਿਸ ਮੁਲਾਜ਼ਮਾਂ ਦੀਆਂ ਵੀਡੀਓਜ਼ “ਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀ ਹੁਣ ਸਖਤ ਹੁੰਦੇ ਦਿਖਾਈ ਦੇ ਰਹੇ ਹਨ ਪਰ ਹੁਣ ਉਚ ਅਧਿਕਾਰੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਉੱਤੇ ਕੀ ਕਾਰਵਾਈ ਕੀਤੀ ਜਾਵੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਦਸ ਦਈਏ ਕਿ ਕੁੱਝ ਸਮਾਂ ਪਹਿਲਾਂ ਵੀ ਕਈ ਵੀਡੀਉ ਸਾਹਮਣੇ ਆਈਆਂ ਸਨ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਟਿਕ-ਟੋਕ 'ਤੇ ਵੀਡੀਓ ਬਣਾ ਕੇ ਵਿਵਾਦਾਂ ਵਿਚ ਕੁੱਝ ਲੜਕੀਆਂ ਘਿਰੀਆਂ ਸਨ ਪਰ ਫਿਰ ਉਹਨਾਂ ਵੱਲੋਂ ਮੁਆਫੀ ਮੰਗ ਲਈ ਗਈ।

 ਇਨ੍ਹਾਂ ਕੁੜੀਆਂ ਵਲੋਂ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀਆਂ ਸਨ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਾਲੀ ਵੀਡੀਓ ਡਲੀਟ ਕਰ ਦਿੱਤੀ ਸਨ। ਦਰਅਸਲ ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਇਸ ਤੋਂ ਪਹਿਲਾਂ ਇਕ ਲੜਕੀ ਵੱਲੋਂ ਟਿਕ ਟੋਕ ਵੀਡੀਓ ਬਣਾਈ ਗਈ ਸੀ।

ਜਿਸ ਤੋਂ ਬਾਅਦ ਸਿਖਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਜ਼ਿਕਰਯੋਗ ਹੈ ਕਿ ਇਹ ਵੀਡੀਉ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦਾ ਪ੍ਰਬੰਧ ਦੇਖਣ ਲਈ ਬਣਾਏ ਦਫ਼ਤਰ ਕਮਰਾ ਨੰਬਰ 56 ਦੇ ਐਨ ਸਾਹਮਣੇ ਬਣਾਈ ਗਈ ਸੀ, ਜਿਥੇ ਪ੍ਰਕਰਮਾ ਇੰਚਾਰਜ, ਮੈਨੇਜਰ ਪ੍ਰਕਰਮਾ ਆਦਿ ਬੈਠੇ ਹੁੰਦੇ ਹਨ।

ਘੰਟਾ ਘਰ ਬਾਹੀ ਤੋਂ ਹੇਠਾਂ ਉਤਰਦੇ ਹੀ ਬਣੀ ਇਸ ਵੀਡੀਉ ਵਿਚ ਤਿੰਨ ਲੜਕੀਆਂ ਪੰਜਾਬੀ ਗੀਤ 'ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ' ‘ਤੇ ਪ੍ਰਕਰਮਾ ਵਿਚ ਹੀ ਕੈਟਵਾਕ ਕਰਦੀਆਂ ਨਜ਼ਰ ਆਉਂਦੀਆਂ ਸਨ। 

ਅਜਿਹੇ ਵੀਡੀਓਜ਼ ਦੇ ਵਾਰ ਵਾਰ ਬਣਾਏ ਜਾਣ 'ਤੇ ਸਿੱਖਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਣਗਹਿਲੀ ਵਰਤੀ ਜਾ ਰਹੀ ਹੈ। ਪਰ ਇਸ ਸਭ ਦੇ ਚਲਦਿਆਂ ਇੱਕ ਪਹਿਲੂ ਹੋਰ ਵੀ ਦੇਖਣ ਨੂੰ ਮਿਲਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।