ਬੇਅੰਤ ਸਿੰਘ ਦੇ ਡੀਐਸਪੀ ਪੋਤਰੇ ਦੀ ਡਿਗਰੀ ਨੂੰ ਹਾਈ ਕੋਰਟ 'ਚ ਚੁਨੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰਹੂਮ ਮੁੱਖ ਮੰਤਰੀ ਪੰਜਾਬ ਬੇਅੰਤ ਸਿਂੰਘ ਦੇ ਪੋਤਰੇ ਗੁਰਿਕਬਾਲ ਸਿੰਘ ਦੀ ਪੈਰੀਆਰ ਯੂਨੀਵਰਸਟੀ ਤਾਮਿਲਨਾਡੂ ਰਾਹੀਂ ਪ੍ਰਾਪਤ ਬੀ.ਕਾਮ ਦੀ ਡਿਗਰੀ ਨੂੰ ਅੱਜ...

Guriqbal Singh

ਚੰਡੀਗੜ੍ਹ, : ਮਰਹੂਮ ਮੁੱਖ ਮੰਤਰੀ ਪੰਜਾਬ ਬੇਅੰਤ ਸਿਂੰਘ ਦੇ ਪੋਤਰੇ ਗੁਰਿਕਬਾਲ ਸਿੰਘ ਦੀ ਪੈਰੀਆਰ ਯੂਨੀਵਰਸਟੀ ਤਾਮਿਲਨਾਡੂ ਰਾਹੀਂ ਪ੍ਰਾਪਤ ਬੀ.ਕਾਮ ਦੀ ਡਿਗਰੀ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ (7654) ਠੇਕਾ ਆਧਾਰਤ ਅਧਿਆਪਕ ਗੁਰਵਿੰਦਰ ਰਤਨ ਵਲੋਂ ਚੁਣੌਤੀ ਦਿਤੀ ਗਈ ਹੈ। ਇਸ ਕੇਸ ਤਹਿਤ ਅੱਜ ਪੰਜਾਬ ਸਰਕਾਰ ਨੂੰ 1 ਅਗੱਸਤ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਮਾਮਲਾ ਮੂਲ ਰੂਪ 'ਚ ਸੂਬੇ ਅੰਦਰ ਬਾਹਰੀ ਰਾਜਾਂ ਦੀਆਂ ਯੂਨੀਵਰਸਟੀਆਂ ਤੋਂ ਡਿਗਰੀ ਧਾਰਕ ਉਮੀਦਵਾਰਾਂ ਨਾਲ ਸਬੰਧਤ ਹੈ।ਜ਼ਿਕਰਯੋਗ ਹੈ ਕਿ ਇਸੇ ਹੀ ਯੂਨੀਵਰਸਟੀ ਅਤੇ ਇਸੇ ਤਰ੍ਹਾਂ ਦੀਆਂ ਸਮਾਨ ਯੂਨੀਵਰਸਟੀਆਂ ਤੋਂ ਡਿਗਰੀਆਂ ਪ੍ਰਾਪਤ 150 ਦੇ ਅਧਿਆਪਕਾਂ ਦੇ ਰੈਗੂਲਰ ਆਰਡਰ ਸਰਕਾਰ ਨੇ ਪਿਛਲੇ 4 ਸਾਲ ਤੋਂ ਰੋਕ ਰੱਖੇ ਹਨ, ਪ੍ਰੰਤੂ ਇਸੇ ਤਰਾਂ ਦੀ  ਡਿਗਰੀ ਦੇ ਆਧਾਰ ਤੇ ਗੁਰਇਕਬਾਲ ਸਿੰਘ ਨੂੰ ਡੀ.ਐੱਸ.ਪੀ. ਭਰਤੀ ਕੀਤਾ ਹੈ।

ਇੱਕ ਹੀ ਰਾਜ ਵਿੱਚ ਦੋ-ਦੋ ਤਰ੍ਹਾਂ ਦੇ ਭੇਦਭਾਵ ਵਾਲੇ ਨਿਯਮਾਂ ਵਿਰੁਧ ਅਧਿਆਪਕਾਂ ਨੇ ਅਦਾਲਤ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ। ਦਸਣਯੋਗ ਹੈ ਕਿ ਪੰਜਾਬ 'ਚ ਪਿਛਲੇ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਹੀ ਸਾਲ 1995 ਚ ਬੰਬ ਧਮਾਕੇ 'ਚ ਮਾਰ ਦਿਤੇ ਗਏ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿਂੰਘ ਦੇ ਪੋਤਰੇ ਗੁਰਇਕਬਾਲ ਸਿਂੰਘ ਨੂੰ 'ਤਰਸ' ਦੇ ਆਧਾਰ 'ਤੇ ਇਹ ਨੌਕਰੀ ਦਿਤੀ ਗਈ ਸੀ।