ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲੱਗੀ ਪੰਜਾਬ ਸਰਕਾਰ : ਅਰੁਣਾ ਚੌਧਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ: ਸ੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ...

Campaign organised by Arun Chaudary for Loan Relief Certificate

ਗੁਰਦਾਸਪੁਰ: ਸ੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਾਡੀ ਸਰਕਾਰ ਵਲੋਂ ਪੂਰੀ ਸ਼ਿੱਦਤ ਨਾਲ ਪੂਰਾ ਕਰਨ 'ਚ ਲੱਗੀ ਹੋਈ ਹੈ। ਉਹ ਅੱਜ ਸਥਾਨਕ ਇੰਸਟੀਚਿਊਟ ਹੋਟਲ ਮੈਨਜੈਮੈਂਟ ਵਿਖੇ ਸਬ ਡਵੀਜ਼ਨ ਪਧਰੀ ਸਮਾਗਮ ਵਿਚ ਕਿਸਾਨਾਂ ਨੂੰ ਕਰਜ਼ੇ ਮਾਫ਼ੀ ਰਾਹਤ ਦੇ ਸਰਟੀਫ਼ੀਕੇਟ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।  

ਅੱਜ ਜ਼ਿਲ੍ਹਾ ਗੁਰਦਾਸਪੁਰ 'ਚ ਦੂਜੇ ਪੜਾਅ ਤਹਿਤ ਢਾਈ ਏਕੜ ਤੋਂ ਘੱਟ ਕਿਸਾਨਾਂ ਦਾ ਕਰਜ਼ਾ ਮਾਫ਼ੀ ਸਬੰਧੀ ਸਮਾਰੋਹ ਗੁਰਦਾਸਪੁਰ ਸਬ-ਡਵੀਜ਼ਨ ਪੱਧਰ 'ਤੇ ਸਮਾਗਮ ਕਰਵਾਇਆ ਗਿਆ। ਸਮਾਗਮ   'ਚ 539 ਕਿਸਾਨਾਂ ਨੂੰ 4 ਕਰੋੜ 19 ਲੱਖ 57 ਹਜ਼ਾਰ 233 ਰੁਪਏ ਦੀ ਕਰਜ਼ਾ ਰਾਹਤ ਦੇ ਸਰਟੀਫ਼ੀਕੇਟ ਵੰਡੇ। ਦੂਜੇ ਪੜਾਅ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਕੁਲ 1878 ਕਿਸਾਨਾਂ ਦੇ 13 ਕਰੋੜ 41 ਲੱਖ ਰੁਪਏ ਦੇ ਕਰਜ਼ਾ ਮਾਫ਼ੀ ਦੇ ਸਰਟੀਫ਼ੀਕੇਟ ਦਿਤੇ। 

ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ 31 ਮਈ ਤਕ 39 ਹਜ਼ਾਰ 113 ਹੋਰ ਕਿਸਾਨਾਂ ਦਾ 282 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾਣਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਪਾਹੜਾ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਹਮੇਸ਼ਾ ਕਿਸਾਨੀ ਦੇ ਨਾਂ 'ਤੇ ਅਪਣੀ ਰੋਟੀਆਂ ਸੇਕੀਆਂ ਹਨ ਤੇ ਕਿਸਾਨਾਂ ਦੇ ਹਿੱਤਾਂ ਦੀ ਹਮੇਸ਼ਾ ਅਣਦੇਖੀ ਕੀਤੀ ਹੈ। 

ਇਸ ਮੌਕੇ ਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਫ਼ਤਿਹਜੰਗ ਸਿੰਘ ਹਲਕਾ ਵਿਧਾਇਕ ਕਾਦੀਆਂ, ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ, ਸ੍ਰੀਮਤੀ ਸਯੱਦ ਸ਼ਹਿਰਿਸ ਅਸਗਰ ਵਧੀਕ ਡਿਪਟੀ ਕਮਿਸ਼ਨਰ (ਜ), ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਵੀ ਮੌਜੂਦ ਸਨ।