ਚੌਕੀ 'ਚ ਸਮਾਜ ਸੇਵੀ ਦੇ ਸਹਿਯੋਗ ਨਾਲ ਲਾਏ ਪੌਦੇ
ਸਥਾਨਕ ਪੁਲਿਸ ਚੌਕੀ ਵਿਖੇ ਸਹਾਇਕ ਥਾਣੇਦਾਰ ਭੂਪਿੰਦਰਜੀਤ ਸਿੰਘ ਚੌਕੀ ਇੰਚਾਰਜ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ........
ਚਾਉਕੇ (ਬਠਿੰਡਾ) : ਸਥਾਨਕ ਪੁਲਿਸ ਚੌਕੀ ਵਿਖੇ ਸਹਾਇਕ ਥਾਣੇਦਾਰ ਭੂਪਿੰਦਰਜੀਤ ਸਿੰਘ ਚੌਕੀ ਇੰਚਾਰਜ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਮਿੱਠੂ ਸਿੰਘ ਭੈਣੀ ਵਾਲਾ ਅਤੇ ਕੌਸਲਰ ਰਾਮ ਸਿੰਘ ਨਾਲ ਮਿਲ ਕੇ ਹਰਿਆਲੀ ਮੁਹਿੰਮ ਤਹਿਤ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ। ਚੌਕੀ ਇੰਚਾਰਜ ਭੂਪਿੰਦਰਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁਧਤਾ ਲਈ ਸਾਡੇ ਆਲੇ ਦੁਆਲੇ ਹਰਿਆਲੀ ਦਾ ਹੋਣਾ ਬੁਹਤ ਜਰੂਰੀ ਹੈ ਜਦਕਿ ਲਗਾਤਾਰ ਘਟ ਰਹੇ ਦਰਖਤਾਂ ਕਾਰਨ ਹੀ ਪ੍ਰਦੂਸ਼ਣ ਸਣੇ ਕਈ ਬਿਮਾਰੀਆਂ ਦੀ ਲਪੇਟ ਵਿਚ ਮਨੁੱਖ ਆ ਰਿਹਾ ਹੈ।
ਜਿਸ ਕਾਰਨ ਹਰੇਕ ਮਨੁੱਖ ਨੂੰ ਅਪਣੀ ਜਿੰਦਗੀ ਵਿਚ ਵੱਧ ਤੋ ਵੱਧ ਪੋਦੇ ਲਗਾ ਕੇ ਉਨ੍ਹਾਂ ਦੀ ਸੇਵਾ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਮੌਕੇ ਜੈਲਦਾਰ ਬਲਵਿੰਦਰ ਸਿੰਘ, ਗੋਰਾ ਸਿੰਘ, ਅਵਤਾਰ ਸਿੰਘ ਮਾਨ, ਦਿਲਪ੍ਰੀਤ ਸਿੰਘ ਚਾਉਕੇ ਸਣੇ ਪੁਲਿਸ ਕਰਮਚਾਰੀ ਮੁੱਖ ਮਨਸ਼ੀ ਬਲਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਫੂਲ ਸਿੰਘ ਵੀ ਹਾਜਰ ਸਨ।