ਅੱਠਵੀਂ ਤਕ ਦੇ ਬੱਚਿਆਂ ਦੀ ਵਰਦੀ ਲਈ ਜਲਦ ਖ਼ਾਤੇ 'ਚ ਜਾਇਆ ਕਰਨਗੇ ਪੈਸੇ
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਚੰਗਾ ਵਰਦੀ ਅਤੇ ਟਾਈ ਪਹਿਨ ਕੇ ਆਉਣਗੇ। ਸਰਕਾਰ ਨੇ ਪਹਿਲੀ ਤੋਂ ਅੱਠਵੀਂ ...
students punjab school
ਅੰਮ੍ਰਿਤਸਰ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਚੰਗਾ ਵਰਦੀ ਅਤੇ ਟਾਈ ਪਹਿਨ ਕੇ ਆਉਣਗੇ। ਸਰਕਾਰ ਨੇ ਪਹਿਲੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਦੀ ਵਰਦੀ ਲਈ 90 ਕਰੋੜ ਰੁਪਏ ਰਾਖਵੇਂ ਰੱਖੇ ਹਨ ਪਰ ਇਹ ਪੈਸੇ ਸਿੱਧੇ ਵਿਦਿਆਰਥੀਆਂ ਦੇ ਖ਼ਾਤੇ ਵਿਚ ਜਾਣਗੇ। ਮਾਪੇ ਅਪਣੀ ਜ਼ਰੂਰਤ ਦੇ ਹਿਸਾਬ ਨਾਲ ਬੱਚਿਆਂ ਲਈ ਵਰਦੀ ਖ਼ਰੀਦ ਸਕਣਗੇ। ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੰਮ੍ਰਿਤਸਰ ਵਿਚ 2022 ਟੀਚਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਹੋਏ ਸਮਾਗਮ ਵਿਚ ਇਹ ਜਾਣਕਾਰੀ ਦਿਤੀ।