ਪੰਜਾਬ ਚ ਬੱਸਾਂ ਦਾ ਕਿਰਾਇਆ ਹੋਇਆ ਮਹਿੰਗਾ, ਜਾਣੋਂ ਪ੍ਰਤੀ ਕਿਲੋਮੀਟਰ ਪਿੱਛੇ ਦੇਣੇ ਪੈਣਗੇ ਕਿੰਨੇ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਜਿੱਥੇ ਪਹਿਲਾਂ ਹੀ ਕਰੋਨਾ ਸੰਕਟ ਵਿਚ ਹੋਈ ਮਹਿੰਗਾਈ ਨੇ ਲੋਕਾਂ ਦੀ ਹਾਲਤ ਖਰਾਬ ਕਰ ਰੱਖੀ ਹੈ।

Photo

ਚੰਡੀਗੜ੍ਹ : ਪੰਜਾਬ ਵਿਚ ਜਿੱਥੇ ਪਹਿਲਾਂ ਹੀ ਕਰੋਨਾ ਸੰਕਟ ਵਿਚ ਹੋਈ ਮਹਿੰਗਾਈ ਨੇ ਲੋਕਾਂ ਦੀ ਹਾਲਤ ਖਰਾਬ ਕਰ ਰੱਖੀ ਹੈ। ਉੱਥੇ ਹੀ ਲਗਤਾਰ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ। ਇਸੇ ਵਿਚ ਹੁਣ ਲੋਕਾਂ ਤੇ ਇਕ ਹੋਰ ਮਾਰ ਪੈਣ ਜਾ ਰਹੀ ਹੈ।

ਜਿਸ ਅਧੀਨ ਪੰਜਾਬ ਵਿਚ ਬੱਸਾਂ ਦੇ ਕਿਰਾਏ ਵਿਚ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਕੇਸ਼ਨ ਅਨੁਸਾਰ ਇਸ ਵਧੇ ਕਿਰਾਏ ਕਾਰਨ ਹੁਣ ਸਫਰ ਕਰਨ ਵਾਲਿਆਂ ਤੋਂ ਪ੍ਰਤੀ ਕਿਲੋਮੀਟਰ ਨਵਾਂ ਕਿਰਾਇਆ ਵਸੂਲ ਕੀਤਾ ਜਾਵੇਗਾ।

ਦੱਸ ਦੱਈਏ ਕਿ ਬੱਸ ਦਾ ਕਿਰਾਇਆ 1 ਰੁਪਏ 22 ਪੈਸੇ ਕਿਲੋਮੀਟਰ ਨਾਲ ਹੋਵੇਗਾ। ਇਸੇ ਤਰ੍ਹਾਂ ਆਡਰਨਰੀ HV ac 1 ਰੁਪਏ 46 ਪੈਸੇ/ ਕਿਲੋਮੀਟਰ, Intergal coach 2 ਰੁਪਏ 19 ਪੈਸੇ/ ਕਿਲੋਮੀਟਰ ਅਤੇ ਸੁਪਰ inergal coach 2 ਰੁਪਏ 44 ਪੈਸੇ/ ਕਿਲੋਮੀਟਰ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।