ਦਵਾਈਆਂ ਦੇ ਰੇਟਾਂ ਨੂੰ ਲੈ ਕੇ ਹੁਣ Anmol Kawatra ਨੇ ਖੋਲ੍ਹਿਆ ਮੋਰਚਾ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਉਹ ਜੈਨੇਰਿਕ ਅਤੇ ਐਥੀਕਲ..

Ludhiana Anmol kwatra Statement

ਲੁਧਿਆਣਾ: ਦਵਾਈਆਂ ਦੇ ਰੇਟਾਂ ਨੂੰ ਲੈ ਕੇ ਹੁਣ ਅਨਮੋਲ ਕਵਾਤਰਾ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਨੇ ਗੁਰੂ ਨਾਨਕ ਮੋਦੀਖਾਨੇ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਜਿੰਦੂ ਦੇ ਹੱਕ ਵਿਚ ਨਾਅਰਾ ਮਾਰਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਇਕੱਲੇ ਪੰਜਾਬ ਦਾ ਨਹੀਂ ਸਗੋਂ ਕੇਂਦਰ ਪੱਧਰ ਦਾ ਮੁੱਦਾ ਹੈ। ਜਿਹੜੀਆਂ ਦਵਾਈਆਂ ਤੇ ਐਮਆਰਪੀ ਕੰਪਨੀਆਂ ਵੱਲੋਂ ਛਾਪੀਆਂ ਜਾਂਦੀਆਂ ਹਨ ਉਹ ਨਾ ਤਾਂ ਲੁਧਿਆਣੇ ਦੀਆਂ ਦੁਕਾਨਾਂ ਵਾਲੇ ਛਾਪਦੇ ਹਨ ਤੇ ਨਾ ਹੀ ਦੁਕਾਨ ਵਾਲਾ ਇਹ ਦਵਾਈ ਆਪ ਬਣਾਉਂਦਾ ਹੈ।

ਇਹ ਦਵਾਈਆਂ ਕੰਪਨੀਆਂ ਅਤੇ ਫੈਕਟਰੀਆਂ ਵਿਚ ਬਣਾਈਆਂ ਜਾਂਦੀਆਂ ਹਨ। ਕੇਂਦਰ ਸਰਕਾਰ ਨੇ ਇਕ ਨਿਯਮ ਲਾਗੂ ਕੀਤਾ ਸੀ ਕਿ ਡਾਕਟਰ ਮਰੀਜ਼ ਨੂੰ ਜਦੋਂ ਦਵਾਈ ਲਿਖ ਕੇ ਦਿੰਦਾ ਹੈ ਤਾਂ ਉਹ ਸਿਰਫ ਸਾਲਟ ਲਿਖ ਸਕਦਾ ਹੈ ਦਵਾਈ ਦਾ ਬ੍ਰੈਂਡ ਨਹੀਂ। ਇਹਨਾਂ ਦਵਾਈਆਂ ਦੀ ਐਮਆਰਪੀ ਕੰਪਨੀਆਂ ਰਾਹੀਂ ਲਗਾਈ ਜਾਂਦੀ ਹੈ ਤੇ ਇਸ ਬਾਰੇ ਸਰਕਾਰ ਨੂੰ ਵੀ ਪਤਾ ਹੁੰਦਾ ਹੈ। ਪਰ ਸਰਕਾਰ ਇਸ ਨੂੰ ਰੋਕਦੀ ਨਹੀਂ।

ਉਹਨਾਂ ਅੱਗੇ ਕਿਹਾ ਕਿ ਜੇ ਕਿਸੇ ਨੇ ਕਮਾਈ ਕਰਨੀ ਹੀ ਹੈ ਤਾਂ ਉਹ 2 ਰੁਪਏ ਦੀ ਦਵਾਈ 10 ’ਚ ਵੇਚ ਲਵੇ ਜਾਂ 10 ਵਾਲੀ 20 ’ਚ ਵੇਚ ਲਵੇ ਪਰ ਉਸ ਤੇ 10 ਗੁਣਾਂ ਜ਼ਿਆਦਾ ਰੇਟ ਨਾਲ ਲਗਾਵੇ। ਇਹ ਤਾਂ ਸਰਾਸਰ ਹੀ ਗਰੀਬਾਂ ਨਾਲ ਧੱਕਾ ਹੈ। ਉਹਨਾਂ ਅੱਗੇ ਕਿਹਾ ਕਿ ਬਲਵਿੰਦਰ ਸਿੰਘ ਜਿੰਦੂ ਵੱਲੋਂ ਜੇ ਕੁੱਝ ਗਲਤ ਕਿਹਾ ਗਿਆ ਹੈ ਤਾਂ ਉਹਨਾਂ ਨੂੰ ਬਿਠਾ ਕੇ ਉਹਨਾਂ ਨਾਲ ਗੱਲ ਕੀਤੀ ਜਾਵੇ।

ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਉਹ ਜੈਨੇਰਿਕ ਅਤੇ ਐਥੀਕਲ ਦਵਾਈਆਂ ਵਿਚਲਾ ਫਰਕ ਸਮਝਣ। ਜਿਹੜੀਆਂ ਜੈਨੇਰਿਕ ਦਵਾਈਆਂ ਹੁੰਦੀਆਂ ਹਨ ਉਹਨਾਂ ਤੇ ਐਮਆਰਪੀ ਬਹੁਤ ਜ਼ਿਆਦਾ ਲਿਖੀ ਜਾਂਦੀ ਹੈ ਪਰ ਜਿਹੜੀਆਂ ਐਥੀਕਲ ਦਵਾਈਆਂ ਹੁੰਦੀਆਂ ਹਨ ਉਹਨਾਂ ਤੇ ਜ਼ਿਆਦਾ ਲੈਸ ਨਹੀਂ ਮਿਲਦਾ।

ਇਸ ਲਈ ਇਹ ਗੱਲ ਸਮਝਣ ਲੋੜ ਹੈ ਕਿਹੜੀ ਦਵਾਈ ਜ਼ਿਆਦਾ ਮਹਿੰਗੀ ਮਿਲ ਰਹੀ ਹੈ ਤੇ ਕਿਹੜੀ ਸਸਤੀ। ਕੁੱਝ ਬਿਮਾਰੀਆਂ ਦੀ ਦਵਾਈ ਦੀ ਖੋਜ ਕਰਨ ਵਿਚ ਬਹੁਤ ਸਾਰਾ ਖਰਚ ਆ ਜਾਂਦਾ ਹੈ ਇਸ ਲਈ ਉਸ ਦਾ ਖਰਚ ਵੀ ਲੋਕਾਂ ਤੋਂ ਹੀ ਕੱਢਿਆ ਜਾਂਦਾ ਹੈ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਵਾਈਆਂ ਦਾ ਰੇਟ ਫਿਕਸ ਕਰ ਦੇਣ।

ਦਵਾਈਆਂ ਲੈਣ ਦਾ ਕਿਸੇ ਨੂੰ ਸ਼ੌਂਕ ਨਹੀਂ ਹੈ ਇਹ ਤਾਂ ਹਰ ਇਨਸਾਨ ਦੀ ਜ਼ਰੂਰਤ ਹੈ। ਬਲਵਿੰਦਰ ਸਿੰਘ ਜਿੰਦੂ ਇਕ ਐਨਜੀਓ ਨਾਲ ਵੀ ਜੁੜੇ ਹੋਏ ਹਨ ਤੇ ਉਹਨਾਂ ਨੂੰ ਉਸ ਵਿਚੋਂ ਜਿਹੜਾ ਫੰਡ ਮਿਲਦਾ ਹੈ ਉਹ ਉਸ ਦੀ ਦਵਾਈ ਤੇ ਅਪਣੇ ਨਾਲ ਦੇ ਸੇਵਾਦਾਰਾਂ ਨੂੰ ਉਹਨਾਂ ਦੀ ਤਨਖ਼ਾਹ ਦਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।