ਅਮਰੀਕਾ ਦੀ ਸੈਨਿਕ ਅਕੈਡਮੀ ਤੋਂ ਗ੍ਰੈਜੂਏਟ ਅਨਮੋਲ ਕੌਰ ਬਣੀ ਪਹਿਲੀ ਸਿੱਖ ਬੀਬੀ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਨਮੋਲ ਕੌਰ ਦੀ ਨਿਯੁਕਤੀ ਦੇ ਬਾਅਦ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ANMOL KAUR NARANG

ਵਾਸ਼ਿੰਗਟਨ: ਅਮਰੀਕਾ ਦੀ ਫ਼ੌਜ ਵਿਚ ਪਹਿਲੀ ਵਾਰ ਕਿਸੇ ਸਿੱਖ ਬੀਬੀ ਨੂੰ ਸ਼ਾਮਲ ਕੀਤਾ ਗਿਆ ਹੈ। ਵੈਸਟ ਪੁਆਇੰਟ ਆਰਮੀ ਅਕੈਡਮੀ ਅਮਰੀਕਾ ਤੋਂ ਗ੍ਰੈਜੁਏਸ਼ਨ ਕਰ ਕੇ ਅਮਰੀਕੀ ਫ਼ੌਜ ਵਿਚ ਸ਼ਾਮਲ ਹੋਈ ਅਨਮੋਲ ਕੌਰ ਨਾਰੰਗ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

ਅਨਮੋਲ ਕੌਰ ਦੀ ਨਿਯੁਕਤੀ ਦੇ ਬਾਅਦ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅਨਮੋਲ ਕੌਰ ਨੂੰ ਟਵਿੱਟਰ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਵਧਾਈਆਂ ਦਿਤੀਆਂ ਹਨ। ਉਨ੍ਹਾਂ ਅਨਮੋਲ ਕੌਰ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਅਨਮੋਲ ਕੌਰ ਦੀ ਇਹ ਪ੍ਰਾਪਤੀ ਹੋਰਨਾਂ ਲਈ ਪ੍ਰੇਰਣਾ ਹੈ।

ਸਾਲ 2020 ਦੀ ਕਲਾਸ ਵਿਚੋਂ ਉਹ ਸੈਕਿੰਡ ਲੈਫ਼ਟੀਨੈਂਟ ਵਜੋਂ ਪਾਸ ਹੋਈ ਹੈ।  ਉਸ ਨੇ ਸਕੂਲੀ ਪੜ੍ਹਾਈ ਮਗਰੋਂ ਅਪਣਾ ਕੈਰੀਅਰ ਚੁਣਿਆ। ਪਰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਨਮੋਲ ਕੌਰ 'ਤੇ ਮਾਣ ਹੈ।