ਪਟਵਾਰੀ ਦੀਆਂ 1152 ਅਸਾਮੀਆਂ 'ਤੇ ਭਰਤੀ ਲਈ 2.33 ਲੱਖ ਅਰਜ਼ੀਆਂ, 8 ਅਗਸਤ ਨੂੰ ਹੋਵੇਗੀ ਪ੍ਰੀਖਿਆ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਵਲੋਂ 1152 ਅਸਾਮੀਆਂ 'ਤੇ ਪਟਵਾਰੀਆਂ ਦੀ ਭਰਤੀ ਕੀਤੀ ਜਾਵੇਗੀ। 8 ਅਗਸਤ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ ਪ੍ਰੀਖਿਆ।

Government to recruit Patwaris for 1152 posts

ਜਲੰਧਰ: ਵਿਧਾਨ ਸਭਾ ਚੋਣਾਂ (Assembly Elections) ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਵਿਚ ਕੀਤੀ ਜਾ ਰਹੀ ਭਰਤੀ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਕਾਰ ਵਲੋਂ 1152 ਅਸਾਮੀਆਂ 'ਤੇ ਪਟਵਾਰੀਆਂ ਦੀ ਭਰਤੀ (Govt. to recruit Patwaris for 1152 posts) ਕੀਤੀ ਜਾਵੇਗੀ। ਇਸਦੇ ਲਈ 2 ਲੱਖ 33 ਹਜ਼ਾਰ ਨੌਜਵਾਨਾਂ ਨੇ ਪ੍ਰੀਖਿਆ ਲਈ ਅਰਜ਼ੀ ( 233 Lakh applications for recruitment of Patwari) ਦਿੱਤੀ ਹੈ।

ਹੋਰ ਪੜ੍ਹੋ: ਗਾਇਕ ਦੀਪ ਢਿੱਲੋਂ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਲੜਕੀ ਦੀ ਮਦਦ ਲਈ ਕੀਤੀ ਲੋਕਾਂ ਨੂੰ ਅਪੀਲ

ਇਹ ਪ੍ਰੀਖਿਆ ਪਹਿਲਾਂ ਇਕ ਵਾਰ ਮੁਲਤਵੀ ਹੋ ਚੁਕੀ ਸੀ, ਪਰ ਹੁਣ ਇਹ 8 ਅਗਸਤ ਨੂੰ ਨਿਰਧਾਰਤ ਕੀਤੀ ਗਈ ਹੈ। ਜਲੰਧਰ ਦੇ ਜਿਹੜੇ ਵਿਧਿਅਕ ਅਦਾਰਿਆਂ (Education Institutes) 'ਚ ਪ੍ਰੀਖਿਆ ਲਈ ਜਾਵੇਗੀ, ਉਨ੍ਹਾਂ ਨੂੰ ਵੀ ਰੈਵੇਨਿਊ(Revenue) ਦਿੱਤਾ ਜਾਵੇਗਾ। ਜਿਹੜੇ ਕਲਾਸ ਰੂਮ ਕੋਰੋਨਾ ਕਾਰਨ ਬੰਦ ਪਏ ਸੀ, ਉਨ੍ਹਾਂ ਨੂੰ ਹੁਣ ਪ੍ਰਤੀ ਉਮੀਦਵਾਰ 20 ਰੁਪਏ ਦੀ ਕਮਾਈ ਹੋਵੇਗੀ। ਇਹ ਰਕਮ ਸਰਕਾਰ ਉਮੀਦਵਾਰਾਂ ਵਲੋਂ ਭਰੀ ਗਈ ਫੀਸ ਤੋਂ ਹੋਈ ਕਮਾਈ 'ਚੋਂ ਖਰਚ ਰਹੀ ਹੈ।

ਹੋਰ ਪੜ੍ਹੋ: ਦਿੱਲੀ ਪਹੁੰਚ ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ, Tweet ਕਰ ਦਿੱਤੀ ਜਾਣਕਾਰੀ

ਨੈਸ਼ਨਲ ਇੰਸਟੀਚਿਊਟ ਆਫ ਟੀਚਰ ਟ੍ਰੇਨਿੰਗ ਐਂਡ ਰਿਸਰਚ (National Institute of Teacher Training and Research) ਵਲੋਂ ਪੰਜਾਬ ਸਰਕਾਰ ਅਤੇ ਡੀਈਓ ਨੂੰ ਭੇਜੇ ਪੱਤਰ ਅਨੁਸਾਰ ਇਸ ਪ੍ਰੀਖਿਆ ਲਈ ਚੰਡੀਗੜ੍ਹ (Chandigarh) ਅਤੇ ਪੰਜਾਬ (Punjab) ਭਰ ਵਿਚ ਪ੍ਰੀਖਿਆ ਕੇਂਦਰ ਖੋਲ੍ਹੇ ਜਾਣਗੇ। ਇਸ ਦੇ ਲਈ ਸਾਰੇ ਡੀਈਓਜ਼ (DEO's) ਨੂੰ ਬੇਨਤੀ ਕੀਤੀ ਜਾਂਦੀ ਹੈ ਉਹ ਉੱਚ ਵਿਧਿਅਕ ਅਦਾਰਿਆਂ ਦੇ ਮੁਖੀਆਂ ਨੂੰ ਸਹਿਯੋਗ ਦੇਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ। ਇਸ ਦੇ ਨਾਲ ਹੀ ਸਰਕਾਰੀ ਸਕੂਲ ਨੂੰ ਪ੍ਰੀਖਿਆ ਕੇਂਦਰ ਬਣਾਉਣ 'ਤੇ ਪ੍ਰਤੀ ਉਮੀਦਵਾਰ 20 ਰੁਪਏ ਕਿਰਾਇਆ ਵੀ ਭਰਿਆ ਜਾਵੇਗਾ।

ਹੋਰ ਪੜ੍ਹੋ: ਮੋਦੀ ਪੱਖੀ ਟਵੀਟ 'ਤੇ ਸ਼ਤਰੂਘਨ ਸਿਨਹਾ ਨੇ ਕਿਹਾ- ਇਹ ਸਿਰਫ ਮਨੋਰੰਜਨ ਲਈ ਸੀ, ਨਹੀਂ ਛੱਡ ਰਿਹਾ ਕਾਂਗਰਸ

ਸਰਕਾਰ ਨੇ 8 ਅਗਸਤ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪ੍ਰੀਖਿਆ ਕਰਵਾਉਣ ਲਈ ਪੱਤਰ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪ੍ਰਬੰਧ ਕਰਨ ਅਤੇ ਲਿਖਤੀ ਪ੍ਰੀਖਿਆ ਕਰਵਾਉਣ ਨੂੰ ਕਿਹਾ।