ਗ੍ਰਿਫ਼ਤਾਰੀ ਦੇ ਡਰ ਤੋਂ ਨੋਜਵਾਨ ਨੇ ਲਗਾਇਆ ਫਾਹਾ
ਚੋਰੀ ਦੇ ਇੱਕ ਮਾਮਲੇ ਵਿਚ ਆਰੋਪੀ ਜੋਗੀਨਗਰ ਟਿੱਬਾ ਨਿਵਾਸੀ ਇਕ ਜਵਾਨ ਨੇ ਫਿਰ ਤੋਂ ਗ੍ਰਿਫ਼ਤਾਰੀ ਹੋਣ ਦੇ ਡਰ ਤੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ
ਬਠਿੰਡਾ : ਚੋਰੀ ਦੇ ਇੱਕ ਮਾਮਲੇ ਵਿਚ ਆਰੋਪੀ ਜੋਗੀਨਗਰ ਟਿੱਬਾ ਨਿਵਾਸੀ ਇਕ ਜਵਾਨ ਨੇ ਫਿਰ ਤੋਂ ਗ੍ਰਿਫ਼ਤਾਰੀ ਹੋਣ ਦੇ ਡਰ ਤੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਗੱਲ ਤੋਂ ਮਨਾਹੀ ਕਰ ਰਹੀ ਹੈ, ਪਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਕੁਝ ਦੋਸਤਾਂ ਦੁਆਰਾ ਹੀ ਉਸ ਨੂੰ ਇੱਕ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੇ ਨਾਲ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਜਤਿੰਦਰ ਇਕ ਡੇਅਰੀ ਵਿਚ ਕੰਮ ਕਰਦਾ ਸੀ। ਕੁਝ ਸਮੇਂ ਤੋਂ ਉਸ `ਤੇ ਪੁਲਿਸ ਨੇ ਲੋਹਾ ਚੋਰੀ ਕਰਨ ਦਾ ਮਾਮਲਾ ਦਰਜ਼ ਕੀਤਾ ਸੀ। ਇਸ ਮਾਮਲੇ ਵਿਚ ਉਸ ਨੂੰ ਮਾਰਚ 2018 ਵਿਚ 3 ਮਹੀਨੇ ਦੀ ਸਜ਼ਾ ਹੋ ਗਈ ਸੀ ਜਿਸ ਦੇ ਕਰੀਬ ਇੱਕ ਮਹੀਨੇ ਦੇ ਬਾਅਦ ਉਨ੍ਹਾਂ ਨੇ ਉਸ ਦੀ ਜ਼ਮਾਨਤ ਕਰਵਾ ਲਈ। ਨਾਲ ਹੀ ਉਸ ਨੇ ਇਹ ਵੀ ਨੇ ਦੱਸਿਆ ਕਿ ਇਸ ਦੇ ਬਾਅਦ ਉਸ ਦਾ ਭਰਾ ਆਮ ਜਿੰਦਗੀ ਜਿਉਣ ਲਗਾ ਸੀ। ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਕੁਝ ਲੋਕਾਂ ਨੇ ਉਸ ਦੀ ਪੁਲਿਸ ਦੇ ਕੋਲ ਫਿਰਤੋਂ ਸ਼ਿਕਾਇਤ ਕਰ ਦਿੱਤੀ ਅਤੇ ਪੁਲਿਸ ਉਨ੍ਹਾਂ ਦੇ ਘਰ ਆ ਗਈ।
ਦਸਿਆ ਜਾ ਰਿਹਾ ਹੈ ਕਿ ਜਤਿੰਦਰ ਉਸ ਸਮੇਂ ਘਰ `ਚ ਨਹੀਂ ਸੀ ਪਰ ਉਸ ਨੂੰ ਪੁਲਿਸ ਦੇ ਆਉਣ ਦੀ ਸੂਚਨਾ ਮਿਲ ਗਈ। ਉਸ ਦੇ ਭਰਾ ਨੇ ਦੱਸਿਆ ਕਿ ਉਸ ਦੀ ਜਤਿੰਦਰ ਦੇ ਨਾਲ ਗੱਲ ਹੋਈ ਸੀ ਅਤੇ ਉਸ ਨੇ ਉਸ ਨੂੰ ਹੌਸਲਾ ਵੀ ਦਿੱਤਾ ਸੀ ਅਤੇ ਪੁਲਿਸ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਦੀ ਗੱਲ ਕਹੀ ਸੀ। ਪਰ ਜਤਿੰਦਰ ਨੂੰ ਲਗਾ ਕਿ ਪੁਲਿਸ ਉਸ ਨੂੰ ਦੁਬਾਰਾ ਗਿਰਫਤਾਰ ਕਰ ਕੇ ਜੇਲ੍ਹ ਵਿਚ ਪਾਉਣ ਵਾਲੀ ਹੈ। ਇਸ ਗੱਲ ਤੋਂ ਡਰ ਕੇ ਉਸ ਨੇ ਫਾਹਾ ਲੈ ਲਿਆ।
ਸੂਚਨਾ ਮਿਲਣ `ਤੇ ਸ਼੍ਰੀ ਹਨੁਮਾਨ ਸੇਵਾ ਕਮੇਟੀ ਦੇ ਪ੍ਰਧਾਨ ਸੋਹਨ ਮਹੇਸ਼ਵਰੀ , ਤਰਸੇਮ ਗਰਗ ਆਦਿ ਨੇ ਮੌਕੇ `ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਸ ਬਾਰੇ ਵਿਚ ਥਾਣਾ ਕੈਨਾਲ ਕਲੋਨੀ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮਾਨਸਿਕ ਪਰੇਸ਼ਾਨੀ ਦੇ ਕਾਰਨ ਹੀ ਜਤਿੰਦਰ ਨੇ ਇਹ ਕਦਮ ਚੁੱਕਿਆ ਹੈ ਅਤੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ [ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਬਾਰੇ ਵਿਚ ਇਸ ਤੋਂ ਜਿਆਦਾ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। ਉਹਨਾਂ ਨੇ ਦੱਸਿਆ ਹੈ ਕਿ ਜਾਂਚ ਦੇ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।