ਬੀ.ਐਸ.ਐਫ. ਵਲੋਂ ਕੌਮਾਂਤਰੀ ਸਰਹੱਦ ਨੇੜਿਉਂ 6 ਕਿਲੋ ਹੈਰੋਇਨ ਬਰਾਮਦ
ਬੈਟਰੀ ਵਿਚ ਛੁਪਾ ਕੇ ਜ਼ਮੀਨ ਹੇਠਾਂ ਦੱਬੀ ਹੋਈ ਸੀ ਹੈਰੋਇਨ
BSF seizes 6kg drugs near border in Gurdaspur sector
ਗੁਰਦਾਸਪੁਰ: ਸੀਮਾ ਸੁਰੱਖਿਆ ਬਲਾਂ ਨੇ ਮੰਗਲਵਾਰ ਸ਼ਾਮ ਨੂੰ ਗੁਰਦਾਸਪੁਰ ਸੈਕਟਰ ਵਿਚ ਕੌਮਾਂਤਰੀ ਸਰਹੱਦ ਨੇੜੇ ਇਕ ਬੈਟਰੀ ਵਿਚ ਛੁਪਾ ਕੇ ਰੱਖਿਆ ਗਿਆ 6 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। ਬੀ.ਐਸ.ਐਫ. ਦੇ ਇਕ ਅਧਿਕਾਰੀ ਨੇ ਦਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਜਵਾਨਾਂ ਵਲੋਂ ਕਮਾਲਪੁਰ ਜੱਟਾਂ ਪੋਸਟ ਅਧੀਨ ਪੈਂਦੇ ਦੋਸਤਪੁਰ ਪਿੰਡ ਨੇੜੇ ਤਲਾਸ਼ੀ ਮੁਹਿੰਮ ਚਲਾਈ ਗਈ।
ਉਨ੍ਹਾਂ ਦਸਿਆ ਕਿ ਤਲਾਸ਼ੀ ਦੌਰਾਨ ਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਛੇ ਪੈਕੇਟ ਮਿਲੇ। ਜਿਸ ਨੂੰ ਖੋਲ੍ਹਣ ’ਤੇ ਉਸ ਵਿਚੋਂ 6.3 ਕਿਲੋਗ੍ਰਾਮ ਹੈਰੋਇਨ ਮਿਲੀ, ਇਹ ਹੈਰੋਇਨ 12 ਵੋਲਟ ਦੀ ਬੈਟਰੀ ਵਿਚ ਛੁਪਾ ਕੇ ਰੱਖੀ ਹੋਈ ਸੀ। ਇਸ ਤੋਂ ਇਲਾਵਾ 70 ਗ੍ਰਾਮ ਸ਼ੱਕੀ ਅਫੀਮ ਦਾ ਇਕ ਪੈਕੇਟ ਵੀ ਬਰਾਮਦ ਹੋਇਆ ਹੈ।