ਪੰਜਾਬੀ ਬੋਲੀ 'ਤੇ ਵਿਵਾਦ ਛਿੜਦੇ ਨਹੀਂ, ਜਾਣ-ਬੁੱਝ ਕੇ ਛੇੜੇ ਜਾਂਦਾ ਹੈ: ਪ੍ਰਸਿੱਧ ਵਿਦਵਾਨ  

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬੀ ਭਾਸ਼ਾ ‘ਤੇ ਵਿਦਵਾਨਾਂ ਵੱਲੋਂ ਕੀਤੀ ਗਈ ਵਿਚਾਰ ਗੋਸ਼ਟਿ

Famous scholar of mother tongue

ਗੁਰਦਾਸਪੁਰ: ਪੰਜਾਬ ਵਿਚ ਜਿੱਥੇ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਮਾਮਲਾ ਭੱਖਦਾ ਹੀ ਜਾ ਰਿਹਾ ਹੈ। ਉੱਥੇ ਹੀ ਗੁਰਦਾਸਪੁਰ ‘ਚ ਬਟਾਲਾ ਕਲੱਬ ਵਿਖੇ ਪੰਜਾਬੀ ਭਾਸ਼ਾ ਦੇ ਵੱਖ-ਵੱਖ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਉੱਪਰ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ‘ਤੇ ਵਿਦਵਾਨ ਡਾਕਟਰ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ‘ਤੇ ਵਿਵਾਦ ਜਾਣ-ਬੁੱਝ ਕੇ ਛੇੜੇ ਜਾਂਦੇ ਹਨ ਤਾਂ ਜੋ ਲੋਕਾਂ ਵਿਚ ਵੰਡੀਆਂ ਪਾਈਆਂ ਜਾ ਸਕਣ।

ਉੱਥੇ ਹੀ ਵਿਦਵਾਨਾਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਸਿੰਧ ਤੋਂ ਲੈ ਕੇ ਜਮੁਨਾ ਦਰਿਆ ਤੱਕ ਦੇ ਵੱਡੇ ਖਿੱਤੇ ਦੇ ਲੋਕਾਂ ਦੀ ਜ਼ੁਬਾਨ ਹੈ ਅਤੇ ਪੰਜਾਬੀ ਹੀ ਵੈਦਿਕ ਭਾਸ਼ਾ ਅਤੇ ਸੰਸਕ੍ਰਿਤੀ ਦੀ ਅਸਲ ਵਾਰਸ ਹੈ। ਗੋਸ਼ਟੀ ਦੌਰਾਨ ਪੰਜਾਬੀ ਭਾਸ਼ਾ ਦੇ ਕਵੀਆਂ, ਲੇਖਕਾਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿਚ ਉਹ ਅਮੀਰੀ ਹੈ ਜੋ ਸ਼ਾਇਦ ਕਿਸੇ ਵਿਰਲੀ ਭਾਸ਼ਾ ਦੇ ਹਿੱਸੇ ਹੀ ਆਈ ਹੈ।

ਉੱਥੇ ਹੀ ਪੰਜਾਬੀ ਦੇ ਪ੍ਰਸਿੱਧ ਕਵੀ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਕਿਸੇ ਇੱਕ ਧਰਮ ਜਾਂ ਫਿਰਕੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਉਨਾਂ ਕਿਹਾ ਕਿ ਜਜ਼ਬਾਤਾਂ ਅਤੇ ਅਹਿਸਾਸਾਂ ਦੀ ਬਿਆਨੀ ਜੋ ਆਪਣੀ ਮਾਂ ਬੋਲੀ ਵਿਚ ਕੀਤੀ ਜਾ ਸਕਦੀ ਹੈ ਉਹ ਕਿਸੇ ਹੋਰ ਬੋਲੀ ਵਿਚ ਕਦੇ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਪੰਜਾਬੀ ਜ਼ੁਬਾਨ ਵਿਚ ਸ਼ਬਦਾਂ ਦੀ ਬਹੁਤ ਅਮੀਰੀ ਹੈ ਅਤੇ ਹਿੰਦੀ ਨੇ ਵੀ ਬਹੁਤ ਸਾਰੇ ਸ਼ਬਦ ਪੰਜਾਬੀ ਭਾਸ਼ਾ ਤੋਂ ਲਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।