ਅਨਮੋਲ ਗਗਨ ਮਾਨ ਦਾ ਬਿਆਨ, ‘Big Boss 'ਚ ਵੀ ਇੰਨਾ ਡਰਾਮਾ ਨਹੀਂ ਹੁੰਦਾ ਜਿੰਨਾ ਕਾਂਗਰਸ 'ਚ ਹੋ ਰਿਹਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਹਮਲਾ ਬੋਲਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਖੁਦ ਨੂੰ ਆਮ ਆਦਮੀ ਕਹਿਣ ਨਾਲ ਕੋਈ ਆਮ ਆਦਮੀ ਨਹੀਂ ਬਣ ਜਾਂਦਾ

Anmol Gagan Mann

ਲੁਧਿਆਣਾ (ਚਰਨਜੀਤ ਸਿੰਘ ਸੁਰਖਾਬ): ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦਾ ਅੱਜ ਦੂਜਾ ਦਿਨ ਸੀ। ਇਸ ਦੌਰਾਨ ਉਹਨਾਂ ਨੇ ਪੰਜਾਬ ਲਈ ਦੂਜੀ ਗਰੰਟੀ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਹਰ ਵਿਅਕਤੀ ਨੂੰ ਵਧੀਆ ਅਤੇ ਮੁਫ਼ਤ ਇਲਾਜ ਦਿੱਤਾ ਜਾਵੇਗਾ। ਇਸ ਦੌਰਾਨ ਆਪ ਆਗੂ ਅਨਮੋਲ ਗਗਨ ਮਾਨ  ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲਿਆ।

ਹੋਰ ਪੜ੍ਹੋ: ਮੈਂ BJP ’ਚ ਨਹੀਂ ਜਾ ਰਿਹਾ ਪਰ ਕਾਂਗਰਸ ਛੱਡ ਰਿਹਾ ਹਾਂ ਕਿਉਂਕਿ ਅਪਮਾਨ ਸਹਿਣ ਨਹੀਂ ਹੁੰਦਾ- ਕੈਪਟਨ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਹਮਲਾ ਬੋਲਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਖੁਦ ਨੂੰ ਆਮ ਆਦਮੀ ਕਹਿਣ ਨਾਲ ਕੋਈ ਆਮ ਆਦਮੀ ਨਹੀਂ ਬਣ ਜਾਂਦਾ, ਕਾਂਗਰਸ ਪਾਰਟੀ ਬਾਰੇ ਹਰ ਕੋਈ ਜਾਣਦਾ ਹੈ। ਪੰਜਾਬ ਕਾਂਗਰਸ ਵਿਚ ਮਚੇ ਘਮਾਸਾਣ ਬਾਰੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਇੰਨਾ ਹੰਗਾਮਾ ਬਿੱਗ ਬਾਸ ਦੇ ਹਾਊਸ ਵਿਚ ਵੀ ਨਹੀਂ ਹੁੰਦਾ, ਜਿੰਨਾ ਪੰਜਾਬ ਕਾਂਗਰਸ ਵਿਚ ਹੁੰਦਾ ਹੈ। ਕਾਂਗਰਸ ਮੁੱਦੇ ਦੀ ਗੱਲ ਛੱਡ ਕੇ ਇੱਧਰ-ਉੱਧਰ ਦੀਆਂ ਗੱਲਾਂ ਕਰ ਰਹੀ ਹੈ। ਕਾਂਗਰਸ ਦੱਸੇ ਕਿ ਕਿੰਨੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਇਆ ਤੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।

ਹੋਰ ਪੜ੍ਹੋ: ਅਮਿਤ ਸ਼ਾਹ ਤੋਂ ਬਾਅਦ ਹੁਣ ਕੌਮੀ ਸੁਰੱਖਿਆ ਸਲਾਹਕਾਰ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਨਵਜੋਤ ਸਿੱਧੂ ਬਾਰੇ ਗੱਲ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਜਿਸ ਵਿਅਕਤੀ ਨੇ ਕਾਂਗਰਸ ਨਾਲ ਸਮਝੌਤਾ ਕੀਤਾ ਹੈ, ਉਸ ਦੇ ਪਿੱਛੇ ਹੋਰ ਰਹਿ ਕੀ ਗਿਆ। ਉਹਨਾਂ ਕਿਹਾ ਕਿ ਦਾਗੀ ਮੰਤਰੀ ਤੇ ਅਧਿਕਾਰੀਆਂ ਦੀ ਨਿਯੁਕਤੀ ਨੂੰ ਲੈ ਕੇ ਉਹਨਾਂ ਦਾ ਰਵੱਈਆ ਠੀਕ ਹੈ ਪਰ ਉਹ ਬਾਕੀ ਮੰਤਰੀਆਂ ਬਾਰੇ ਵੀ ਗੱਲ ਕਰਨ।ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਿਚ ਆਸ ਦਿਖਾਈ ਦੇ ਰਹੀ ਹੈ ਤੇ ਇਸ ਵਿਚ ਇਮਾਨਦਾਰ ਲੋਕ ਕੰਮ ਕਰਦੇ ਹਨ। ‘ਆਪ’ ਪੰਜਾਬ ਵਿਚ ਵੀ ਸਰਕਾਰ ਬਣਾ ਕੇ ਇਮਾਨਦਾਰੀ ਨਾਲ ਕੰਮ ਕਰੇਗੀ।