‘ਆਪ’ ਦੇ ਨਰਿੰਦਰ ਸ਼ੇਰਗਿੱਲ ਨੇ ਦਿਤਾ ਪਹਿਲਾ ਇੰਟਰਵਿਊ, ਲੋਕ ਸਭਾ ਹਨ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਵਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ 5 ਉਮੀਦਵਾਰਾਂ ਦਾ ....

Narinder Shergill

ਚੰਡੀਗੜ੍ਹ (ਪੀਟੀਆਈ) :  ਆਮ ਆਦਮੀ ਪਾਰਟੀ ਵਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਚ ਸ੍ਰੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ ਵੀ ਸ਼ਾਮਲ ਹਨ। ਜਦੋਂ ਇਸ ਬਾਰੇ ਨਰਿੰਦਰ ਸ਼ੇਰਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਪਾਰਟੀ ਨੇ ਉਨ੍ਹਾਂ ਨੂੰ ਜੋ ਮਾਣ ਦਿੱਤਾ ਹੈ, ਇਸ ਲਈ ਹਮੇਸ਼ਾ ਉਹ ਪਾਰਟੀ ਦੇ ਸ਼ੁਕਰਗੁਜ਼ਾਰ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਦੇ ਨਾਲ-ਨਾਲ ਬਾਕੀ ਸੀਟਾਂ ਵੀ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਪਾਉਣਗੇ। ਨਰਿੰਦਰ ਸ਼ੇਰਗਿੱਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਕੰਮਾਂ ਦੀ ਜੋ ਹਨ੍ਹੇਰੀ ਚੱਲੇਗੀ।

ਉਸ ਅੱਗੇ ਕਾਂਗਰਸੀ ਤੇ ਅਕਾਲੀ ਦੋਵੇਂ ਰੁੜ੍ਹ ਜਾਣਗੇ। ਜਦੋਂ ਨਰਿੰਦਰ ਸ਼ੇਰਗਿੱਲ ਅੱਗੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਅੱਗੇ ਮੋਦੀ ਸਰਕਾਰ ਦਾ ਕੋਈ ਵੀ ਜਾਦੂ ਨਹੀਂ ਚੱਲੇਗਾ। ਨਰਿੰਦਰ ਸ਼ੇਰਗਿੱਲ ਨੇ ਕਿਹਾ ਕਿ ਪਾਰਟੀ ਨਿਰਮਾਤਾ ਕੇਜਰੀਵਾਲ ਨੇ ਜੋ ਕੰਮ ਕੀਤੇ ਹਨ, ਉਨ੍ਹਾਂ ਨੂੰ ਮੁੱਖ ਰੱਖਦਿਆਂ ਹੀ ਪਾਰਟੀ ਜਿੱਤ ਵੱਲ ਅੱਗੇ ਵਧੇਗੀ। ਇਹ ਵੀ ਪੜ੍ਹੋ : ਦੀਵਾਲੀ ‘ਤੇ ਮਾਰਕਿਟ ਵਿਚ ਨੇੜੇ-ਤੇੜੇ ਸੜਕਾਂ ਉਤੇ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਟ੍ਰੈਫਿਕ ਪੁਲਿਸ ਨੇ ਬੈਰੀਕੇਡਸ ਲਾ ਦਿਤੇ ਹਨ। ਟ੍ਰੈਫਿਕ ਪੁਲਿਸ ਨੇ ਬੈਰੀਕੇਡਸ ਸੜਕ ਦੇ ਇਕ ਪਾਸੇ ਰੱਸੀ ਬੰਨ੍ਹ ਕੇ ਦੂਜੇ ਪਾਸੇ ਤੱਕ ਖੜ੍ਹੇ ਕਰ ਦਿਤੇ ਹਨ।

ਜ਼ਿਕਰਯੋਗ ਹੈ ਕਿ ਸੈਕਟਰ 22 ਅਤੇ 19 ਦੀ ਮਾਰਕਿਟ ਵਿਚ ਟ੍ਰੈਫਿਕ ਵਿਵਸਥਾ ਠੀਕ ਨਾ ਹੋਣ ਕਰਕੇ ਲੋਕਾਂ ਨੂੰ ਜਾਮ ਦੀ ਸਥਿਤੀ ਵਿਚੋਂ ਲੰਘਣਾ ਪੈਂਦਾ ਹੈ। ਜਿਸ ਕਾਰਨ ਕਾਫ਼ੀ ਐਕਸੀਂਡੈਟਾਂ ਦਾ ਵੀ ਡਰ ਰਹਿੰਦਾ ਹੈ। ਇਸ ਵਾਰ ਟ੍ਰੈਫਕ ਪੁਲਿਸ ਨੇ ਵਧੀਆ ਇੰਤਜ਼ਾਮ ਕੀਤਾ ਹੈ। ਪੁਲਸ ਨੇ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਇਨ੍ਹਾਂ ਮਾਰਕਿਟ ਦੀਆਂ ਸੜਕਾਂ ਉਤੇ ਤਾਇਨਾਤ ਕੀਤੇ ਹਨ। ਤਿਉਹਾਰ ਵਾਲੇ ਦਿਨ ਟ੍ਰੈਫਿਕ ਪੁਲਿਸ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਕੁਝ ਸੜਕਾਂ ਨੂੰ ਬੰਦ ਵੀ ਕਰ ਸਕਦੀ ਹੈ। ਥਾਣਾ ਪੁਲਿਸ ਅਤੇ ਟ੍ਰੈਫਿਕ ਪੁਲਿਸ ਨੇ ਸੈਕਟਰ 8 ਸਥਿਤ ਮੰਦਰ ਅਤੇ ਗੁਰਦੁਆਰਾ ਦੇ ਸਾਹਮਣੇ ਵੀ ਸੜਕ ਵਿਚਕਾਰ ਬੈਰੀਕੇਡਸ ਲਾ ਦਿਤਾ ਹਨ। ਪੁਲਿਸ ਦੀ ਮੰਨੀਏ ਤਾਂ ਗੁਰਦੁਆਰੇ ਅਤੇ ਮੰਦਰ ਵਿਚ ਵੀ ਜ਼ਿਆਦਾ ਭੀੜ ਭੜੱਕਾ ਹੁੰਦਾ ਹੈ।