ਪੰਜਾਬ ਸਕੂਲ ਸਿੱਖਿਆ ਬੋਰਡ: First Term ਦੀ ਪ੍ਰੀਖਿਆ ਲਈ ਜਾਰੀ ਹਦਾਇਤਾਂ ਹੋਈਆਂ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦਿਆਰਥੀ ਲਈ ਜ਼ਰੂਰੀ ਖਬਰ

PSEB 

 

ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੰਬਰ ਦੇ ਦੂਜੇ ਹਫ਼ਤੇ ਤੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਟਰਮ-1 ਦੀਆਂ ਸਾਲਾਨਾ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਸ ਸਬੰਧੀ ਬੋਰਡ ਨੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਪੰਜਵੀਂ ਜਮਾਤ ਲਈ ਟਰਮ ਇੱਕ ਦੇ ਮੁੱਖ 5 ਵਿਸ਼ਿਆਂ ਦੀ ਲਿਖਤੀ ਪ੍ਰੀਖਿਆ 3 ਦਿਨਾਂ ਵਿੱਚ ਕਰਵਾਈ ਜਾਵੇਗੀ।

 

 

 ਹੋਰ ਵੀ ਪੜ੍ਹੋ:  ਆਉਣ ਵਾਲੀਆਂ ਚੋਣਾਂ ਲਈ ਕਾਂਗਰਸ ਤਿਆਰ, ਗੋਆ ਪਹੁੰਚੇ ਰਾਹੁਲ ਗਾਂਧੀ ਮਛੇਰਿਆਂ ਨਾਲ ਕਰਨਗੇ ਮੁਲਾਕਾਤ  

ਪਹਿਲੇ ਦਿਨ ਪੰਜਾਬੀ, ਹਿੰਦੀ, ਉਰਦੂ ਅਤੇ ਵਾਤਾਵਰਨ ਸਿੱਖਿਆ ਦੀ ਪ੍ਰੀਖਿਆ ਲਈ ਜਾਵੇਗੀ। ਪ੍ਰੀਖਿਆ ਦਾ ਸਮਾਂ ਡੇਢ ਘੰਟਾ ਹੋਵੇਗਾ। ਦੂਜੇ ਦਿਨ ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਲਈ ਜਾਵੇਗੀ। ਤੀਜੇ ਦਿਨ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਦਾ ਸਮਾਂ ਸਿਰਫ 45 ਮਿੰਟ ਹੋਵੇਗਾ।

 ਹੋਰ ਵੀ ਪੜ੍ਹੋ: Puneeth Rajkumar Tribute: ਬੈਂਗਲੁਰੂ 'ਚ 31 ਅਕਤੂਬਰ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ

 

 8ਵੀਂ ਜਮਾਤ ਲਈ ਪਹਿਲੇ ਟਰਮ ਵਿੱਚ ਮੁੱਖ 6 ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਪਹਿਲੇ ਦਿਨ ਪੰਜਾਬੀ, ਹਿੰਦੀ, ਉਰਦੂ ਅਤੇ ਗਣਿਤ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਦੂਜੇ ਦਿਨ ਪੰਜਾਬੀ, ਹਿੰਦੀ, ਉਰਦੂ ਅਤੇ ਸਮਾਜਿਕ ਵਿਗਿਆਨ ਦੀ ਪ੍ਰੀਖਿਆ ਲਈ ਜਾਵੇਗੀ। ਤੀਜੇ ਦਿਨ ਅੰਗਰੇਜ਼ੀ ਅਤੇ ਸਾਇੰਸ ਦੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਦਾ ਸਮਾਂ 3 ਘੰਟੇ ਦਾ ਹੋਵੇਗਾ।

 

 

ਇਸ ਦੇ ਨਾਲ ਹੀ 10ਵੀਂ ਜਮਾਤ ਲਈ ਮੁੱਖ ਵਿਸ਼ਾ ਪੰਜਾਬੀ ਏ ਅਤੇ ਬੀ, ਪੰਜਾਬ ਇਤਿਹਾਸ ਅਤੇ ਸੱਭਿਆਚਾਰ ਏ ਅਤੇ ਬੀ, ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਗਣਿਤ, ਵਿਗਿਆਨ ਅਤੇ ਸਮਾਜਿਕ ਸਿੱਖਿਆ 6 ਦਿਨਾਂ ਵਿੱਚ ਲਏ ਜਾਣਗੇ।

 ਹੋਰ ਵੀ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ’ਚ ਦੋ ਹੋਰ ਕਿਸਾਨਾਂ ਦੀ ਮੌਤ

ਪ੍ਰੀਖਿਆ ਦਾ ਸਮਾਂ ਹਰੇਕ ਵਿਸ਼ੇ (ਪੰਜਾਬ ਇਤਿਹਾਸ ਅਤੇ ਸੱਭਿਆਚਾਰ ਨੂੰ ਛੱਡ ਕੇ) ਲਈ 1.30 ਘੰਟੇ ਦਾ ਹੋਵੇਗਾ।  ਦੱਸ ਦੇਈਏ ਕਿ ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ। ਪੰਜਾਬੀ ਏ ਅਤੇ ਬੀ ਪੰਜਾਬ ਹਿਸਟਰੀ ਐਂਡ ਕਲਚਰ ਏ ਅਤੇ ਬੀ ਦੀ ਲਿਖਤੀ ਪ੍ਰੀਖਿਆ ਉਸੇ ਦਿਨ ਹੋਵੇਗੀ। ਪ੍ਰੀਖਿਆ ਦਾ ਸਮਾਂ 2 ਘੰਟੇ ਦਾ ਹੋਵੇਗਾ। ਕੁੱਲ 60 ਸਵਾਲ ਹੋਣਗੇ ਜਿਨ੍ਹਾਂ ਦੇ ਜਵਾਬ ਵਿਦਿਆਰਥੀਆਂ ਨੂੰ OMR ਸ਼ੀਟ 'ਤੇ ਦੇਣੇ ਹੋਣਗੇ।

 ਹੋਰ ਵੀ ਪੜ੍ਹੋ: ਅਬੋਹਰ ਪਹੁੰਚੇ BJP ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਨੇ ਘੇਰਿਆ