Punjab School Timings News: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ
Punjab School Timings News: 1 ਨਵੰਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9.00 ਵਜੇ ਲੱਗਣਗੇ ਤੇ ਦੁਪਹਿਰ 3.00 ਵਜੇ ਹੋਵੇਗੀ ਛੁੱਟੀ
Punjab Winter School Timings Change ( 9 am to 3 Pm) News in Punjabi Today: ਪੰਜਾਬ ਵਿਚ ਸਕੂਲਾਂ ਦੇ ਖੁੱਲਣ ਅਤੇ ਬੰਦ ਹੋਣ ਦੇ ਸਮੇਂ ਵਿੱਚ ਇਕ ਵਾਰ ਫਿਰ ਬਦਲਾਅ ਕੀਤਾ ਗਿਆ ਹੈ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 1 ਨਵੰਬਰ ਤੋਂ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿਤਾ ਗਿਆ ਹੈ।
ਇਹ ਵੀ ਪੜ੍ਹੋ: Angad Bedi medal : ਅੰਗਦ ਬੇਦੀ ਨੇ ਅੰਤਰਰਾਸ਼ਟਰੀ ਸਪ੍ਰਿੰਟਿੰਗ ਟੂਰਨਾਮੈਂਟ 'ਚ ਸੋਨ ਤਗਮਾ ਜਿੱਤ ਪਿਤਾ ਨੂੰ ਦਿਤੀ ਸਰਧਾਂਜਲੀ
ਸਿੱਖਿਆ ਵਿਭਾਗ ਵਲੋਂ ਜਾਰੀ ਇਕ ਪੱਤਰ ਅਨੁਸਾਰ ਹੁਣ ਪ੍ਰਾਇਮਰੀ ਸਕੂਲ ਸਵੇਰੇ 9.00 ਵਜੇ ਲੱਗਿਆ ਕਰਨਗੇ ਅਤੇ ਦੁਪਹਿਰ 3.00 ਵਜੇ ਛੁੱਟੀ ਹੋਇਆ ਕਰੇਗੀ। ਮਿਡਲ, ਹਾਈ ਅਤੇ ਸੀਨੀਅਰ ਸਕੂਲਾਂ ਦਾ ਸਮਾਂ ਸਵੇਰੇ 9.00 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ 1 ਨਵੰਬਰ 2023 ਤੋਂ 28 ਫਰਵਰੀ 2024 ਤੱਕ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ।
ਇਹ ਵੀ ਪੜ੍ਹੋ: Onion Price Hike: ਪਿਆਜ਼ ਦੀ ਵੱਧਦੀਆਂ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ, ਕੀਮਤਾਂ ਨੇ ਉਡਾਏ ਹੋਸ਼