ਗੋਪਾਲ ਸਿੰਘ ਚਾਵਲਾ ਨਾਲ ਤਸਵੀਰ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਫਾਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੋਪਾਲ ਸਿੰਘ ਚਾਵਲਾ ਨੂੰ ਮੈਂ ਨਹੀਂ ਜਾਣਦਾ ਤੇ ਉਨ੍ਹਾਂ ਦੇ ਬੈਠਣ ਦਾ ਪ੍ਰਬੰਧ ਪਾਕਿਸਤਾਨ ਸਰਕਾਰ ਨੇ ਕੀਤਾ ਸੀ। ਇਹ ਕਹਿਣਾ ਹੈ ਪਾਕਿਸਤਾਨ ਫੇਰੀ ਤੋਂ ਭਾਰਤ ਪਰਤੇ....

Gobind Longowal

ਅੰਮ੍ਰਿਤਸਰ (ਭਾਸ਼ਾ) : ਗੋਪਾਲ ਸਿੰਘ ਚਾਵਲਾ ਨੂੰ ਮੈਂ ਨਹੀਂ ਜਾਣਦਾ ਤੇ ਉਨ੍ਹਾਂ ਦੇ ਬੈਠਣ ਦਾ ਪ੍ਰਬੰਧ ਪਾਕਿਸਤਾਨ ਸਰਕਾਰ ਨੇ ਕੀਤਾ ਸੀ। ਇਹ ਕਹਿਣਾ ਹੈ ਪਾਕਿਸਤਾਨ ਫੇਰੀ ਤੋਂ ਭਾਰਤ ਪਰਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ, ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਬੈਠਣ ਦਾ ਇੰਤਜ਼ਮਾ ਕੀਤਾ ਗਿਆ ਸੀ ਜਿਸ ਕਾਰਨ ਸਿਟਿੰਗ ਪਲਾਨ ‘ਚ ਗੋਪਾਲ ਚਾਵਲਾ ਉਨ੍ਹਾਂ ਦੇ ਨਾਲ ਆ ਗਿਆ।

ਲੌਂਗੋਵਾਲ ਨੇ ਕਿਹਾ ਕਿ ਉਂਝ ਉਨ੍ਹਾਂ ਦੀ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ। ਦਰਅਸਲ ਲੌਂਗੋਵਾਲ ਨੇ ਇਹ ਬਿਆਨ ਪਾਕਿਸਤਾਨ ਫ਼ੇਰੀ ਦੌਰਾਨ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਮੌਕੇ ਉਨ੍ਹਾਂ ਦੇ ਨਾਲ ਦੀ ਸੀਟ ‘ਤੇ ਬੈਠੇ ਗੋਪਾਲ ਚਾਵਲਾ ਦਾ ਵਿਵਾਦ ਉੱਠਣ ਤੋਂ ਬਾਅਦ ਦਿੱਤਾ ਹੈ।ਜ਼ਿਕਰ ਏ ਖਾਸ ਹੈ ਕਿ ਨਵਜੋਤ ਸਿੰਘ ਸਿੱਧੂ ਨਾਲ ਵੀ ਗੋਪਾਲ ਚਾਵਲਾ ਦੀ ਤਸਵੀਰ ਵਾਇਰਲ ਹੋਈ ਹੈ।

 ਜਿਸ ਨੂੰ ਖਾਲਿਸਤਾਨ ਸਮਰਥਕ ਆਖ ਅਕਾਲੀ ਦਲ ‘ਤੇ ਭਾਜਪਾ ਪੂਰੀ ਤਰ੍ਹਾ ਸਿੱਧੂ ਨੂੰ ਘੇਰਨ ‘ਤੇ ਲੱਗਿਆ ਹੋਇਆ ਹੈ।ਉਂਝ ਲੌਂਗੋਵਾਲ ਆਪਣੀ ਸਫ਼ਾਈ ਦਿੰਦਿਆਂ ਨਵਜੋਤ ਸਿੱਧੂ ਦਾ ਵੀ ਬਚਾਅ ਕਰ ਗਏ। ਉਨ੍ਹਾਂ ਕਿਹਾ ਕਿ ਇਸ ਸਭ ਲਈ ਪਾਕਿਸਤਾਨ ਸਰਕਾਰ ਜ਼ਿੰਮੇਵਾਰ ਹੈ।ਉਨ੍ਹਾਂ ਦੇ ਬੈਠਣ ਦਾ ਪ੍ਰਬੰਧ ਪਾਕਿ ਸਰਕਾਰ ਨੇ ਹੀ ਕੀਤਾ ਸੀ।