ਅਪਣੀ ਹਮਸਫ਼ਰ ਨੂੰ ਵਿਆਹੁਣ ਰੋਡ ਰੋਲਰ ’ਤੇ ਪਹੁੰਚਿਆ ‘ਖੱਬੀਖਾਨֹ’ ਲਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਅਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਸ ਪਲਾਂ ਨੂੰ ਖ਼ਾਸ ਬਣਾਉਣ ਦਾ ਅਜਿਹਾ ਹੀ ਇਕ...

Bridegroom arrived on road roller

ਕ੍ਰਿਸ਼ਨਗਰ : ਲੋਕ ਅਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਸ ਪਲਾਂ ਨੂੰ ਖ਼ਾਸ ਬਣਾਉਣ ਦਾ ਅਜਿਹਾ ਹੀ ਇਕ ਮਾਮਲਾ ਪੱਛਮ ਬੰਗਾਲ ਦੇ ਨਾਦਿਆ ਜ਼ਿਲ੍ਹੇ ਵਿਚ ਐਤਵਾਰ ਨੂੰ ਸਾਹਮਣੇ ਆਇਆ ਜਦੋਂ ਇਕ ਲਾੜਾ ਵਿਆਹ ਕਰਵਾਉਣ ਘੋੜੀ ਜਾਂ ਕਾਰ ਵਿਚ ਆਉਣ ਦੀ ਬਜਾਏ ਰੋਡ ਰੌਲਰ ’ਤੇ ਆਇਆ। ਇਕ ਸੁਨਿਆਰ ਦਾ ਪੁੱਤਰ 30 ਸਾਲ ਦਾ ਅਰਕਾ ਪਾਤਰਾ, ਕ੍ਰਿਸ਼ਨਗਰ ਉਕੀਲਪਾਰਾ ਵਿਚ ਦੁਲਹਨ ਦੇ ਘਰ ਰੋਡ ਰੌਲਰ ’ਤੇ ਆਇਆ।

ਇਹ ਵੇਖ ਕੇ ਉਥੇ ਮੌਜੂਦ ਰਿਸ਼ਤੇਦਾਰ ਹੈਰਾਨ ਰਹਿ ਗਏ। ਪਾਤਰਾ ਨੇ ਕਿਹਾ, ‘‘ਮੈਂ ਅਪਣੇ ਵਿਆਹ ਦੇ ਸਮਾਰੋਹ ਨੂੰ ਯਾਦਗਾਰ ਅਤੇ ਅਨੋਖਾ ਬਣਾਉਣਾ ਚਾਹੁੰਦਾ ਸੀ। ਮੈਂ ਇਕ ਵਿੰਟੇਜ ਕਾਰ ਲੈ ਸਕਦਾ ਸੀ ਪਰ ਇਹ ਕੁੱਝ ਵੱਖ ਨਹੀਂ ਹੁੰਦਾ। ਮੈਂ ਸੁਣਿਆ ਸੀ ਕਿ ਵਿਆਹ ਕਰਨ ਲਈ ਕੋਈ ਅਰਥ ਮੂਵਰ ਵਿਚ ਗਿਆ ਸੀ। ਮੈਨੂੰ ਵਿਆਹ ਲਈ ਰੋਡ ਰੌਲਰ ‘ਤੇ ਜਾਣ ਵਾਲੇ ਕਿਸੇ  ਦੇ ਬਾਰੇ ਵਿਚ ਨਹੀਂ ਪਤਾ ਸੀ, ਇਸ ਲਈ ਮੈਂ ਰੋਡ ਰੌਲਰ ’ਤੇ ਜਾਣ ਦਾ ਫ਼ੈਸਲਾ ਕੀਤਾ।’’

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਅਰੁੰਧਤੀ ਤਰਫ਼ਦਾਰ ਵੀ ਉਨ੍ਹਾਂ ਦੇ ਅਨੋਖੇ ਵਿਚਾਰ ਲਈ ਸਹਿਮਤ ਹੋ ਗਈ ਸੀ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਇਸ ਬਾਰੇ ਵਿਚ ਚਰਚਾ ਕੀਤੀ ਸੀ।