ਸਕੂਲੀ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਵਲੋਂ ਮਹਿਲਾ ਸਿੱਖਿਆ ਅਫ਼ਸਰ ਨਾਲ ਬਦਤਮੀਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੇਟ ਪਹੁੰਚਣ ‘ਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮਹਿਲਾ ਸਿੱਖਿਆ ਅਫ਼ਸਰ ਨੂੰ ਸਰਵਜਨਿਕ ਰੂਪ ਵਿਚ ਇਕ ਸਕੂਲ ਪ੍ਰੋਗਰਾਮ ਦੌਰਾਨ...

Minister asked DEO to leave from a school program

ਲੁਧਿਆਣਾ : ਲੇਟ ਪਹੁੰਚਣ ‘ਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮਹਿਲਾ ਸਿੱਖਿਆ ਅਫ਼ਸਰ ਨੂੰ ਸਰਵਜਨਿਕ ਰੂਪ ਵਿਚ ਇਕ ਸਕੂਲ ਪ੍ਰੋਗਰਾਮ ਦੌਰਾਨ ਚਲੇ ਜਾਣ ਨੂੰ ਕਹਿ ਦਿਤਾ। ਭਾਰਤ ਨਗਰ ਚੌਂਕ ਸ਼ਹੀਦ ਸੁਖਦੇਵ ਥਾਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਚ ਸਲਾਨਾ ਪ੍ਰੋਗਰਾਮ ਦੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸਵਰਨਜੀਤ ਕੌਰ ਪ੍ਰੋਗਰਾਮ ਵਿਚ ਦੇਰੀ ਨਾਲ ਪਹੁੰਚੇ ਸਨ।

ਇਸ ਮੌਕੇ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਹੋਏ ਸਨ। ਪ੍ਰੋਗਰਾਮ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੇ ਮਹਿਲਾ ਸਿੱਖਿਆ ਅਫ਼ਸਰ ਦੀ ਲੇਟ ਆਉਣ ‘ਤੇ ਸਭ ਦੇ ਸਾਹਮਣੇ ਕਲਾਸ ਲਗਾ ਦਿਤੀ। ਮਹਿਲਾ ਅਫ਼ਸਰ ਵਲੋਂ ਮਾਫ਼ੀ ਮੰਗਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਕੂਲ ਤੋਂ ਬਾਹਰ ਦਾ ਰਸਤਾ ਵਿਖਾਉਂਦੇ ਹੋਏ ਜਾਣ ਲਈ ਵੀ ਕਹਿ ਦਿਤਾ। 

ਕੈਬਨਿਟ ਮੰਤਰੀ ਭਾਰਤ ਭੂਸ਼ਣ ਨੇ ਇਸ ਬਾਰੇ ਦੱਸਿਆ ਕਿ ਮੈਂ ਸਕੂਲ 11 ਵਜੇ ਪਹੁੰਚਿਆ ਸੀ। ਸਕੂਲੀ ਬੱਚੇ ਬੈਠੇ ਸਨ, ਇਕ ਦਮ ਤੋਂ ਡੀ.ਈ.ਓ. ਪਿੱਛੇ ਆ ਕੇ ਬੈਠ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਇਕ ਆਇਟਮ ਦੁਬਾਰਾ ਰਿਪੀਟ ਕਰ ਦਿਓ। ਇਹ ਕੋਈ ਅਨੁਸ਼ਾਸ਼ਨ ਨਹੀਂ ਹੈ, ਕੀ ਉਨ੍ਹਾਂ ਨੂੰ ਕੋਈ ਪੁਆਇਂਟ ਆਊਟ ਨਹੀਂ ਕਰੇਗਾ।