7 ਕਰੋੜੀ ਯੁਵਰਾਜ ਝੋਟੇ ਦੇ ਪੁੱਤ ‘ਰੁਸਤਮ’ ਦੀ ਕੀਮਤ ਲੱਗੀ 5 ਲੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਬਾਸਰਕੇ ਦੇ ਭੈਣੀ ਗਿਲਾਂ ਵਿਚ ਰਾਜੂ ਨਾਮ ਦਾ ਵਿਅਕਤੀ ਹਰਿਆਣੇ ਦੇ ਸਭ ਤੋਂ ਮਹਿੰਗੇ ਝੋਟੇ ਯੁਵਰਾਜ (7 ਕਰੋੜ) ਦਾ ਪੁੱਤ ਰੁਸਤਮ ਖਰੀਦ ਕੇ ਲਿਆਇਆ....

Rustam Bull

ਅੰਮ੍ਰਿਤਸਰ : ਅੰਮ੍ਰਿਤਸਰ ਦੇ ਬਾਸਰਕੇ ਦੇ ਭੈਣੀ ਗਿਲਾਂ ਵਿਚ ਰਾਜੂ ਨਾਮ ਦਾ ਵਿਅਕਤੀ ਹਰਿਆਣੇ ਦੇ ਸਭ ਤੋਂ ਮਹਿੰਗੇ ਝੋਟੇ ਯੁਵਰਾਜ (7 ਕਰੋੜ) ਦਾ ਪੁੱਤ ਰੁਸਤਮ ਖਰੀਦ ਕੇ ਲਿਆਇਆ ਹੈ। ਇਲਾਕੇ ਵਿਚ ਇਸ ਝੋਟੇ ਦਾ ਚਰਚਾ ਹੈ। ਰਾਜੂ ਦਾ ਕਹਿਣਾ ਹੈ ਕਿ ਰੁਸਤਮ ਦੀ ਉਮਰ ਢਾਈ ਸਾਲ ਹੈ ਤੇ ਉਸ ਦਾ 5 ਲੱਖ ਮੁੱਲ ਲੱਗ ਗਿਆ ਹੈ ਪਰ ਉਸ ਨੇ ਵੇਚਿਆ ਨਹੀਂ।

ਦੱਸ ਦਈਏ ਕਿ ਹਰਿਆਣਾ ਵਿਚ ਯੁਵਰਾਜ ਝੋਟੇ ਦਾ ਮੁੱਲ 7 ਕਰੋੜ ਲੱਗ ਚੁੱਕਾ ਹੈ ਪਰ ਇਸ ਦਾ ਮਾਲਕ ਵੇਚਣ ਲਈ ਤਿਆਰ ਨਹੀਂ ਹੈ। ਰਾਜੂ ਦਾ ਕਹਿਣਾ ਹੈ ਕਿ ਉਹ ਸ਼ੌਂਕ ਲਈ ਇਹ ਝੋਟਾ ਲੈ ਕੇ ਆਇਆ ਹੈ। ਉਸ ਦਾ ਮੁੱਲ 5 ਲੱਖ ਗਿਆ ਹੈ ਪਰ ਉਸ ਨੇ ਅਜੇ ਵੇਚਣਾ ਨਹੀਂ। ਉਸ ਦਾ ਕਹਿਣਾ ਹੈ ਕਿ ਉਹ ਰੁਸਤਮ ਨੂੰ ਅਪਣੇ ਬੱਚਿਆਂ ਵਾਂਗ ਪਾਲ ਰਹੇ ਹਨ।

ਰਾਜੂ ਨੇ ਦੱਸਿਆ ਕਿ ਉਹ ਰੁਸਤਮ ਨੂੰ ਮੇਲਿਆਂ ਵਿਚ ਲੈ ਕੇ ਜਾਂਦਾ ਹੈ। ਅਤੇ ਇਨਾਮ ਜਿੱਤ ਕੇ ਲਿਆਉਂਦਾ ਹੈ। ਉਸ ਨੇ ਦੱਸਿਆ ਕਿ 2 ਵਿਅਕਤੀ ਰੁਸਤਮ ਦੀ ਮਾਲਸ਼ ਕਰਦੇ ਹਨ। ਇਹ ਝੋਟਾ 20 ਕਿਲੋ ਦੁੱਧ ਪੀਂਦਾ ਹੈ ਤੇ ਮੱਖਣ ਖਾਣ ਦਾ ਵੀ ਸ਼ੌਂਕੀਨ ਹੈ ਅਜੇ ਇਸ ਦੀ ਉਮਰ ਢਾਈ ਸਾਲ ਹੈ ਅਤੇ 6 ਸਾਲ ਵਿਚ ਇਹ ਪੂਰਾ ਜਵਾਨ ਹੋ ਜਾਵੇਗਾ।