ਪੰਜਾਬ 'ਚ ਚਰਚ ਪਾਸਟਰਾਂ ਦੇ ਘਰ ਇਨਕਮ ਟੈਕਸ ਦਾ ਛਾਪਾ, ਜਲੰਧਰ ਦੇ ਤਾਜਪੁਰ ਚਰਚ ’ਚ ਵੀ ਪਹੁੰਚੀ ਟੀਮ
ਇਸ ਰੇਡ ਨਾਲ ਚਰਚ ਨਾਲ ਜੁੜੇ ਲੋਕਾਂ ਵਿਚ ਹਲਚਲ ਪੈਦਾ ਹੋ ਗਈ ਹੈ।
ਮੁਹਾਲੀ - ਪੰਜਾਬ ਵਿਚ ਇਨਕਮ ਟੈਕਸ ਦੀ ਟੀਮ ਨੇ ਅੱਜ ਪੰਜਾਬ ਦੀਆਂ ਮਸ਼ਹੂਰ ਚਰਚਾਂ ਅਤੇ ਪਾਸਟਰਾਂ ਦੇ ਘਰਾਂ 'ਤੇ ਛਾਪਾ ਮਾਰਿਆ ਹੈ। ਟੀਮਾਂ ਚਰਚਾਂ ਦੇ ਪਾਸਟਰਾਂ ਦੇ ਘਰਾਂ ਅਤੇ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਜਲੰਧਰ, ਕਪੂਰਥਲਾ, ਅੰਮ੍ਰਿਤਸਰ ਅਤੇ ਮੋਹਾਲੀ ਵਿਚ ਹੋਈ। ਇਸ ਨਾਲ ਚਰਚ ਨਾਲ ਜੁੜੇ ਲੋਕਾਂ ਵਿਚ ਹਲਚਲ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ - ਜਿਸ ਭਾਸ਼ਾ ’ਚ ਗਵਾਹੀ ਹੁੰਦੀ ਹੈ, ਉਸ ਵਿਚ ਵੀ ਰਿਕਾਰਡ ਰੱਖਿਆ ਜਾਵੇ, ਸਿਰਫ਼ ਅੰਗਰੇਜ਼ੀ ਦੀ ਪ੍ਰਥਾ ਗਲਤ- ਸੁਪਰੀਮ ਕੋਰਟ
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਤਾਜਪੁਰ ਸਥਿਤ ਪ੍ਰੋ: ਬਜਿੰਦਰ ਸਿੰਘ ਅਤੇ ਪ੍ਰੋ: ਹਰਪ੍ਰੀਤ ਸਿੰਘ ਖੋਜੇਵਾਲਾ ਕਪੂਰਥਲਾ ਦੇ ਘਰਾਂ 'ਤੇ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਜਿੰਦਰ ਦੇ ਮੁਹਾਲੀ ਸਥਿਤ ਘਰ ਅਤੇ ਅੰਮ੍ਰਿਤਸਰ ਵਿਚ ਚਰਚ ਦੇ ਪਾਸਟਰ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਬਾਹਰ ਭਾਰੀ ਅਰਧ ਸੈਨਿਕ ਬਲ ਤਾਇਨਾਤ ਕੀਤਾ ਗਿਆ ਹੈ।