ਪੰਜਾਬ ਵਿਚ ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਮਿਲਣਗੀਆਂ ਕਿਤਾਬਾਂ

ਏਜੰਸੀ

ਖ਼ਬਰਾਂ, ਪੰਜਾਬ

ਇਹਨਾਂ ਸਵਾ ਕਰੋੜ ਪੁਸਤਕਾਂ ਦੀ ਛਪਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ।

Punjab students will get books before session starts

 

ਚੰਡੀਗੜ੍ਹ: ਸੂਬੇ ਦੇ ਕਰੀਬ 20,000 ਸਰਕਾਰੀ ਸਕੂਲਾਂ ਵਿਚ ਅਗਲੇ ਸੈਸ਼ਨ ਦੀਆਂ ਕਿਤਾਬਾਂ ਮਾਰਚ ਵਿਚ ਹੀ ਪਹੁੰਚ ਜਾਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਫਰਵਰੀ ਦੇ ਅੰਤ ਤੱਕ ਆਪਣੇ ਖੇਤਰ ਦੇ ਡਿਪੂਆਂ ਨੂੰ ਲਗਭਗ 2.25 ਕਰੋੜ ਕਿਤਾਬਾਂ ਪ੍ਰਦਾਨ ਕਰੇਗਾ ਅਤੇ ਮਾਰਚ ਵਿਚ ਹਰ ਸਕੂਲ ਵਿਚ ਕਿਤਾਬਾਂ ਭੇਜਣੀਆਂ ਸ਼ੁਰੂ ਕਰ ਦੇਵੇਗਾ। ਇਹਨਾਂ ਸਵਾ ਕਰੋੜ ਪੁਸਤਕਾਂ ਦੀ ਛਪਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਪਹਿਲਕਦਮੀ: ਸੂਬੇ ਵਿਚ ਆਮ ਲੋਕਾਂ ਲਈ ਜਲਦ ਸ਼ੁਰੂ ਹੋਣਗੀਆਂ ਰੇਤੇ ਦੀਆਂ ਖੱਡਾਂ

ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੇ ਨਾਲ-ਨਾਲ ਮਾਪੇ ਇਹ ਸ਼ਿਕਾਇਤ ਕਰਦੇ ਆ ਰਹੇ ਹਨ ਕਿ ਉਹਨਾਂ ਨੂੰ ਸੈਸ਼ਨ ਦੇ ਅੱਧ ਤੋਂ ਬਾਅਦ ਹੀ ਕਿਤਾਬਾਂ ਮਿਲਦੀਆਂ ਹਨ। ਅਜਿਹੇ 'ਚ PSEB ਨੇ ਫਰਵਰੀ 'ਚ ਹੀ ਕਿਤਾਬਾਂ ਦੀ ਛਪਾਈ ਦਾ ਟੀਚਾ ਮਿੱਥਿਆ ਹੈ। ਤਾਂ ਜੋ ਮਾਰਚ ਵਿਚ ਸਾਰੇ ਸਕੂਲਾਂ ਵਿਚ ਕਿਤਾਬਾਂ ਪਹੁੰਚਾ ਦਿੱਤੀਆਂ ਜਾਣ। ਬੋਰਡ ਸਰਕਾਰੀ ਸਕੂਲਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਨੂੰ ਵੀ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਵੇਚਦਾ ਹੈ।

ਇਹ ਵੀ ਪੜ੍ਹੋ: ਪੰਜਾਬ ਵਿਚ ਕੋਲਾ ਸੰਕਟ! ਸੂਬੇ ਦੇ ਇਕ ਪ੍ਰਾਈਵੇਟ ਅਤੇ ਦੋ ਸਰਕਾਰੀ ਥਰਮਲ ਪਲਾਂਟਾਂ ਵਿਚ 2 ਤੋਂ 3 ਦਿਨ ਦਾ ਕੋਲਾ ਬਾਕੀ

ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿਚ ਸੈਸ਼ਨ 2022-23 ਲਈ 6ਵੀਂ ਤੋਂ 12ਵੀਂ ਤੱਕ ਦੀਆਂ ਕਿਤਾਬਾਂ ਦੀ ਸਪਲਾਈ ਪੂਰੀ ਨਹੀਂ ਹੋ ਸਕੀ। ਬੋਰਡ ਨੇ ਕਿਹਾ ਕਿ ਕੋਵਿਡ ਕਾਰਨ ਮੰਗ ਦਾ ਸਹੀ ਮੁਲਾਂਕਣ ਨਾ ਹੋਣ ਕਾਰਨ ਕਿਤਾਬਾਂ ਦੀ ਘਾਟ ਸੀ, ਜੋ ਬਾਅਦ ਵਿਚ ਭੇਜੀਆਂ ਗਈਆਂ ਸਨ।

ਇਹ ਵੀ ਪੜ੍ਹੋ: ਸਰਦੀਆਂ ਵਿਚ ਮੁੰਗਫਲੀ ਦੀ ਗੱਚਕ ਖਾਣ ਦੇ ਫ਼ਾਇਦੇ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. ਯੋਗਰਾਜ ਦਾ ਕਹਿਣਾ ਹੈ ਕਿ ਬੋਰਡ ਆਪਣੇ ਪੱਧਰ 'ਤੇ ਸੈਸ਼ਨ ਦੇ ਸ਼ੁਰੂ 'ਚ ਕਿਤਾਬਾਂ ਮੁਹੱਈਆ ਕਰਵਾਉਣ ਲਈ ਤਿਆਰ ਹੈ। ਬੋਰਡ 28 ਫਰਵਰੀ 2023 ਤੱਕ ਆਪਣੇ ਖੇਤਰ ਦੇ ਡਿਪੂਆਂ ਨੂੰ ਕਿਤਾਬਾਂ ਦਾ ਪੂਰਾ ਸੈੱਟ ਪ੍ਰਦਾਨ ਕਰੇਗਾ। ਤਾਂ ਜੋ ਸਾਰੇ ਵਿਦਿਆਰਥੀਆਂ ਨੂੰ ਸੈਸ਼ਨ ਤੋਂ ਪਹਿਲਾਂ ਕਿਤਾਬਾਂ ਮਿਲ ਜਾਣ।