Punjab News: ਉਮਰਾਨੰਗਲ ਵਿਰੁਧ ਵਿਭਾਗੀ ਜਾਂਚ ’ਤੇ ਰੋਕ ਲੱਗੀ
ਹਾਈ ਕੋਰਟ ਦੇ ਜਸਟਿਸ ਜਗਮੋਹਨ ਬਾਂਸਲ ਦੀ ਬੈਂਚ ਨੇ ਉਮਰਾਨੰਗਲ ਵਿਰੁਧ ਚਲ ਰਹੀ ਵਿਭਾਗੀ ਜਾਂਚ ’ਤੇ ਰੋਕ ਲਗਾ ਦਿਤੀ ਹੈ।
Punjab News: ਬਹਿਬਲ ਕਲਾਂ ਗੋਲੀਕਾਂਡ ’ਚ ਫਸੇ ਮੁਅੱਤਲ ਏਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਹਾਈ ਕੋਰਟ ਦੇ ਜਸਟਿਸ ਜਗਮੋਹਨ ਬਾਂਸਲ ਦੀ ਬੈਂਚ ਨੇ ਉਮਰਾਨੰਗਲ ਵਿਰੁਧ ਚਲ ਰਹੀ ਵਿਭਾਗੀ ਜਾਂਚ ’ਤੇ ਰੋਕ ਲਗਾ ਦਿਤੀ ਹੈ।
ਐਡਵੋਕੇਟ ਬਰਜੇਸ਼ ਰਾਹੀਂ ਪਟੀਸ਼ਨ ਦਾਖ਼ਲ ਕਰ ਕੇ ਉਮਰਾਨੰਗਲ ਨੇ ਦੋਸ਼ ਲਗਾਇਆ ਸੀ ਕਿ ਵਿਭਾਗੀ ਜਾਂਚ ਕਰ ਰਹੇ ਪੁਲਿਸ ਅਫ਼ਸਰ ਬੀ. ਚੰਦਰਸ਼ੇਖਰ ਨੇ ਉਨ੍ਹਾਂ ਵਿਰੁਧ ਰੋਪੜ ਮਾਮਲੇ ਵਿਚ ਜਾਂਚ ਕੀਤੀ ਸੀ ਤੇ ਇਸ ਮਾਮਲੇ ਵਿਚ ਉਨ੍ਹਾਂ ਵਿਰੁਧ ਮਾਮਲਾ ਦਰਜ ਹੋਇਆ ਸੀ। ਇਨ੍ਹਾਂ ਤੱਥਾਂ ਨਾਲ ਦੋਸ਼ ਲਗਾਉਂਦਿਆਂ ਉਮਰਾਨੰਗਲ ਨੰਗਲ ਨੇ ਕਿਹਾ ਕਿ ਬੀ. ਚੰਦਰਸ਼ੇਖ਼ਰ ਉਨ੍ਹਾਂ ਵਿਰੁਧ ਵਿਭਾਗੀ ਜਾਂਚ ਵਿਚ ਵਿਤਕਰਾ ਕਰਨਗੇ, ਲਿਹਾਜ਼ਾ ਜਾਂਚ ਅਫ਼ਸਰ ਬਦਲਿਆ ਜਾਵੇ।
ਕੋਰਟ ਵਿਚ ਮੌਜੂਦ ਏਏਜੀ ਗੌਰਵ ਗਰਗ ਧੂਰੀਵਾਲਾ ਨੇ ਸਰਕਾਰ ਦੇ ਲਈ ਨੋਟਿਸ ਹਾਸਲ ਕੀਤਾ ਤੇ ਪਟੀਸ਼ਨ ਵਿਚਲੀ ਮੰਗ ’ਤੇ ਹਦਾਇਤਾਂ ਪ੍ਰਾਪਤ ਕਰ ਕੇ ਜਾਣੂ ਕਰਵਾਉਣ ਦੀ ਗੱਲ ਕਹੀ, ਜਿਸ ’ਤੇ ਬੈਂਚ ਨੇ ਫ਼ਿਲਹਾਲ ਉਮਰਾਨੰਗਲ ਨੂੰ ਰਾਹਤ ਦਿੰਦਿਆਂ ਉਨ੍ਹਾਂ ਵਿਰੁਧ ਵਿਭਾਗੀ ਜਾਂਚ’ਤੇ ਰੋਕ ਲਗਾ ਦਿਤੀ ਹੈ।
(For more Punjabi news apart from HC stays departmental proceedings against Umranangal, stay tuned to Rozana Spokesman)