ਆਈਪੀਐਲ 12: ਰੋਹਿਤ ਸ਼ਰਮਾ ਤੇ ਮੈਚ ਰੈਫਰੀ ਨੇ ਲਗਾਇਆ ਲੱਖਾਂ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਹਿਤ ਸ਼ਰਮਾ ਨੂੰ ਹੁਣ 12 ਲੱਖ ਰੁਪਏ ਬਤੌਰ ਜੁਰਮਾਨਾ ਜਮ੍ਹਾਂ ਕਰਨਾ ਹੋਵੇਗਾ।

Captain Rohit Sharma has been fined for slow over rate during match against kings

ਮੋਹਾਲੀ: ਕਿੰਗਸ ਇਲੈਵਨ ਪੰਜਾਬ ਦੇ ਖਿਲਾਫ ਸ਼ਨੀਵਾਰ ਨੂੰ ਮੋਹਾਲੀ ਦੇ ਆਈਐਸ ਬਰਿੰਦਾ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਮੁੰਬਈ ਇੰਡੀਅਨਸ ਨੂੰ 18 ਵਿਕਟਾਂ ਦੇ ਅੰਤਰ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾ ਬੱਲੇਬਾਜ਼ੀ ਕਰਨ ਉਤਰੀ ਮੰਬਈ ਨੇ ਕਵਿੰਟਨ ਡਿ ਕਾਕ ਦੀ 60 ਦੌੜਾਂ ਦੀ ਅਰਧ ਸੈਕੜਾਂ ਪਾਰੀ ਦੀ ਬਦੌਲਤ 7 ਵਿਕਟਾਂ 'ਤੇ 176 ਦੌੜਾਂ ਬਣਾਈਆਂ।

ਜਿਸ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਨੇ ਲੋਕੇਸ਼ ਰਾਹੁਲ ਮਯੰਕ ਅਗਰਵਾਲ ਅਤੇ ਕ੍ਰਿਸ ਗੇਲ ਦੀ ਪਾਰੀਆਂ ਦੀ ਬਦੌਲਤ 8 ਵਿਕਟਾਂ ਅਤੇ 8 ਗੇਂਦਾ ਹਾਸਿਲ ਕੀਤੀਆਂ। ਇਸ ਮੈਚ ਵਿਚ ਮਿਲੀ ਹਾਰ ਮੁੰਬਈ ਦੀ ਮੋਹਾਲੀ ਦੇ ਮੈਦਾਨ ਤੇ ਸਾਲ 2011 ਤੋਂ ਬਾਅਦ ਪਹਿਲੀ ਹਾਰ ਹੈ। ਇਸ ਹਾਰ ਤੋਂ ਬਾਅਦ ਮੈਚ ਰੈਫਰੀ ਨੇ ਵੀ ਕਪਤਾਨ ਰੋਹਿਤ ਸ਼ਰਮਾ ਨੂੰ ਸਲੋ ਓਵਰ ਰੇਟ ਦਾ ਦੋਸ਼ੀ ਮੰਨਦੇ ਹੋਏ ਜੁਰਮਾਨਾ ਲਗਾ ਦਿੱਤਾ। ਰੋਹਿਤ ਸ਼ਰਮਾ ਨੂੰ ਹੁਣ 12 ਲੱਖ ਰੁਪਏ ਬਤੌਰ ਜੁਰਮਾਨਾ ਜਮ੍ਹਾਂ ਕਰਨਾ ਹੋਵੇਗਾ।

ਮੁੰਬਈ ਦੀ ਟੀਮ ਨੇ ਪੰਜਾਬ ਦੇ ਖਿਲਾਫ ਹੌਲੀ ਓਵਰ ਗਤੀ ਨਾਲ ਗੇਂਦਬਾਜ਼ੀ ਕੀਤੀ ਸੀ। ਇਹ ਮੌਜੂਦਾ ਆਈਪੀਐਲ ਵਿਚ ਇਕ ਹਫਤਾ ਬੀਤ ਜਾਣ ਤੋਂ ਬਾਅਦ ਸਲੋ ਓਵਰ ਰੇਟ ਦਾ ਸਾਹਮਣੇ ਆਇਆ ਪਹਿਲਾ ਮਾਮਲਾ ਹੈ ਜਿਸ 'ਤੇ ਮੈਚ ਰੈਫਰੀ ਨੇ ਕਾਰਵਾਈ ਕੀਤੀ ਹੈ। ਰੋਹਿਤ ਦੇ ਖਿਲਾਫ ਇਹ ਕਾਰਵਾਈ ਆਈਪੀਐਲ ਦੇ ਕੋਡ ਆਫ ਕੰਡਕਟ ਦੇ ਅੰਤਰਗਤ ਕੀਤੀ ਗਈ ਹੈ। ਮੁੰਬਈ ਇੰਡੀਅਨਸ ਦੀ ਟੀਮ ਅਪਣਾ ਅਗਲਾ ਮੁਕਾਬਲਾ 3 ਅਪ੍ਰੈਲ ਨੂੰ ਚੇਨੰਈ ਸੁਪਰ ਕਿੰਗਸ ਦੇ ਖਿਲਾਫ ਵਾਨਖੇੜੇ ਸਟੇਡੀਅਮ ਵਿਚ ਖੇਡੇਗੀ। ਅੱਜ ਦੇ ਮੁਕਾਬਲੇ ਤੋਂ ਬਾਅਦ ਮੁੰਬਈ ਨੂੰ ਲੰਬਾ ਅਰਾਮ ਮਿਲਿਆ ਹੈ।