"ਸਾਨੂੰ ਕੋਰੋਨਾ ਨਾਲ ਮਾਰਦੋ, ਭੁੱਖਮਰੀ ਨਾਲ ਨਾ ਮਾਰੋ"

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਵਿਚ ਲਾਕਡਾਊਨ ਚੱਲ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਵਿਚ ਬੈਠਣ ਦੀ ਅਪੀਲ ਕੀਤੀ ਜਾ ਰਹੀ ਹੈ

file photo

ਚੰਡੀਗੜ੍ਹ: ਦੇਸ਼ ਵਿਚ ਲਾਕਡਾਊਨ ਚੱਲ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਵਿਚ ਬੈਠਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਘਰ ਹੀ ਸਾਰਾ ਰਾਸ਼ਨ ਪਹੁੰਚਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ।

 ਪਰ ਇਸ ਦੇ ਵਿਚ ਹੀ ਜਦੋਂ ਸਥਾਨਕ ਬਸਤੀ ਅਤੇ ਝੁੱਗੀਆਂ ਦੇ ਗਰੀਬ ਤਬਕੇ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਰਕਾਰ ਦੁਆਰਾ ਕੋਈ ਸਹੂਲਤ ਨਹੀਂ ਆ ਰਹੀ। ਜੋ ਸਬਜੀ ਆ ਰਹੀ ਹੈ ਉਹ ਬਹੁਤ ਮਹਿੰਗੀ ਅਤੇ ਖਰਾਬ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਲਾਕਡਾਊਨ ਨੇ ਸਾਡੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ, ਅਜਿਹੇ ਨਾਲੋਂ ਅਸੀ ਕੋਰੋਨਾਵਾਇਰਸ ਦੇ ਨਾਲ ਮਰਨ ਨੂੰ ਤਿਆਰ ਹਾਂ ਪਰ ਸਰਕਾਰ ਸਾਨੂੰ ਭੁੱਖ ਨਾਲ ਨਾ ਮਾਰੇ। ਸਥਾਨਕ ਬਸਤੀ ਦੇ ‘ਚ ਇੱਕ ਕਮਰੇ ਵਿਚ ਲੋੜ ਤੋਂ ਵੱਧ ਵਿਅਕਤੀ ਰਹਿ ਰਹੇ ਹਨ।

ਇਸ ਦੌਰਾਨ ਬੱਚਿਆਂ ਦਾ ਵੀ ਬਹੁਤ ਔਖਾ ਹੋ ਰਿਹਾ ਹੈ, ਉਹ ਭੁੱਖ ਨਾਲ ਕੁਰਲਾ ਰਹੇ ਹਨ। ਅਜਿਹੇ ਨੂੰ ਦੇਖ ਲੱਗ ਰਿਹਾ ਹੈ ਕਿ ਚੰਡੀਗੜ੍ਹ ਪ੍ਰਸਾਸ਼ਨ ਆਮ ਲੋਕਾਂ ਤੱਕ ਪਹੁੰਚ ਬਣਾਉਣ ਤੋਂ ਨਾਕਾਮ ਹੈ।

ਇੰਨ੍ਹਾਂ ਵਿਚ ਜਿਆਦਤਾਰ ਮਜ਼ਦੂਰ, ਆਟੋ-ਚਾਲਕ ਹਨ, ਜੋ ਆਪਣਾ ਰੋਜ਼ਮਰ੍ਹਾ ਦਾ ਕਮਾ ਕੇ ਖਾਂਦੇ ਹਨ। ਸਥਾਨਕ ਲੋਕਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਰਕਾਰ ਉਨ੍ਹਾਂ ਵੱਲ ਧਿਆਨ ਦੇਵੇ ਅਤੇ ਉਨ੍ਹਾਂ ਨੂੰ ਲੋੜੀਂਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।