ਬਟਾਲਾ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਗੋਲੀ ਲੱਗਣ ਕਾਰਨ ਕਾਂਸਟੇਬਲ ਜੁਗਰਾਜ ਸਿੰਘ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਮੁਕਾਬਲੇ 'ਚ ਕਰੀਬ 30 ਰਾਉਂਡ ਫਾਇਰ ਕੀਤੇ ਗਏ

Firing Between Police and Robber Gang In Batala

 

ਗੁਰਦਾਸਪੁਰ: ਬਟਾਲਾ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸੰਗਤਪੁਰਾ ਵਿਚ ਦੇਰ ਰਾਤ ਲੁਟੇਰਾ ਗਿਰੋਹ ਅਤੇ ਫਤਿਹਗੜ੍ਹ ਚੂੜੀਆਂ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੌਰਾਨ ਪੁਲਿਸ ਟੀਮ ਦਾ ਕਾਂਸਟੇਬਲ ਜੁਗਰਾਜ ਸਿੰਘ ਜ਼ਖ਼ਮੀ ਹੋ ਗਿਆ। ਇਸ ਮੁਕਾਬਲੇ 'ਚ ਕਰੀਬ 30 ਰਾਉਂਡ ਫਾਇਰ ਕੀਤੇ ਗਏ।

ਇਹ ਵੀ ਪੜ੍ਹੋ: ਰੋਜ਼ੀ ਰੋਟੀ ਕਮਾਉਣ ਇਟਲੀ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਜ਼ਖਮੀ ਜੁਗਰਾਜ ਸਿੰਘ ਦਾ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਲੁਟੇਰਾ ਗਿਰੋਹ ਦੇ ਚਾਰ ਮੈਂਬਰਾਂ 'ਚੋਂ ਦੋ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਫਰਾਰ 'ਚ ਕਾਮਯਾਬ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਰਹੇ ਸਨ। ਜਦੋਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਇਕ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ।

ਇਹ ਵੀ ਪੜ੍ਹੋ: IAS ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਪੁੱਤਰ, ਦੋ ਨੂੰਹਾਂ ਅਤੇ ਇਕ ਭਤੀਜੇ ਖਿਲਾਫ਼ ਕੇਸ ਦਰਜ

ਉਸ ਨੇ ਦੱਸਿਆ ਕਿ ਬਾਕੀ ਤਿੰਨ ਲੁਟੇਰੇ ਸੰਗਤਪੁਰਾ ਦੇ ਰਹਿਣ ਵਾਲੇ ਹਨ। ਪੁਲਿਸ ਪਿੰਡ ਵਿਚ ਲੁਟੇਰਿਆਂ ਨੂੰ ਕਾਬੂ ਕਰਨ ਗਈ ਸੀ, ਜਿਸ ਦੌਰਾਨ ਬਦਮਾਸ਼ਾਂ ਨੇ ਪੁਲਿਸ ’ਤੇ ਗੋਲੀਆਂ ਚਲਾਈਆਂ।  ਪੁਲਿਸ ਵੱਲੋਂ ਫਰਾਰ ਬਦਮਾਸ਼ਂ ਦੀ ਭਾਲ ਜਾਰੀ ਹੈ। ਪੁਲਿਸ ਅਨੁਸਾਰ ਮੁਲਜ਼ਮ ਗਿਰੋਹ ਅੰਮ੍ਰਿਤਸਰ ਅਤੇ ਗੁਰਦਾਸਪੁਰ ਖੇਤਰ ਵਿਚ ਕਾਫੀ ਸਰਗਰਮ ਸੀ। ਮੁਲਜ਼ਮਾਂ ਨੇ ਪਿਛਲੇ ਦਿਨੀਂ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਇਲਾਕੇ ਵਿਚ ਫਾਈਨਾਂਸ ਕੰਪਨੀ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।