ਰੂਸ ’ਚ ਫਸੇ ਭਾਰਤੀਆਂ ਦੇ ਪਰਿਵਾਰਾਂ ਵਲੋਂ ਸੰਸਦ ਮੈਂਬਰ ਚੰਨੀ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲਦ ਹੀ ਇਸ ਮਾਮਲੇ ਨੂੰ ਸਦਨ ’ਚ ਉਠਾਵਾਂਗਾ : ਚਰਨਜੀਤ ਸਿੰਘ ਚੰਨੀ

Families of Indians stranded in Russia meet MP Channi

ਪੂਰੇ ਦੇਸ਼ ਜਾਂ ਫਿਰ ਪੰਜਾਬ ਦੇ ਬਹੁਤ ਜ਼ਿਆਦਾ ਲੋਕ ਬਾਹਰਲੇ ਮੁਲਕਾਂ ਵਿਚ ਫਸੇ ਹੋਏ ਹਨ। ਇਸੇ ਤਰ੍ਹਾਂ ਬਹੁਤ ਸਾਰੇ ਭਾਰਤੀ ਰੂਸ ਵਿਚ ਫਸੇ ਹੋਏ ਹਨ। ਜਿਹੜੇ ਇਕ ਜਾਂ ਦੋ ਸਾਲ ਪਹਿਲਾਂ ਰੂਸ ਗਏ ਸਨ। ਇਨ੍ਹਾਂ ਭਾਰਤੀਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਲ ਲਈ ਜਲਦੀ ਹੀ ਰੂਸ ਜਾਣਗੇ। ਇਸ ਕਾਰਨ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ।

ਚੰਨੀ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਉਹ ਰੂਸ ਸਬੰਧੀ ਮਾਮਲਾ ਸੰਸਦ ਵਿਚ ਉਠਾਉਣਗੇ ਅਤੇ ਇਨ੍ਹਾਂ ਲੋਕਾਂ ਦੀ ਮਦਦ ਕਰਨਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰੂਸ ਦਾ ਮਾਮਲਾ ਅੱਜ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਅੱਜ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਮਿਲੇ ਹਨ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਿਤੀ ਜਾਵੇਗੀ। ਚੰਨੀ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਜਲਦੀ ਹੀ ਇਕ ਜਾਂ ਦੋ ਦਿਨਾਂ ਵਿਚ, ਉਹ ਇਸ ਮਾਮਲੇ ਨੂੰ ਸਦਨ ਵਿਚ ਉਠਾਉਣਗੇ ਅਤੇ ਵਿਦੇਸ਼ ਮੰਤਰੀ ਅਤੇ ਸਪੀਕਰ ਨਾਲ ਵੀ ਗੱਲ ਕਰਨਗੇ।