ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਵਲੋਂ ਰੈਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀਆਰਟੀਸੀ ਵਰਕਰਜ਼ ਯੂਨੀਅਨ ਏਟਕ ਵਲੋਂ ਅੱਜ ਵਰਕਸ਼ਾਪ ਗੇਟ 'ਤੇ ਰੈਲੀ ਕੀਤੀ ਗਈ, ਜਿਸ ਵਿਚ ਕਰਮਚਾਰੀ ਦਲ ਛੱਡ ਕੇ ਏਟਕ ਵਿਚ ਸ਼ਾਮਲ ਹੋਏ 150 ਤੋਂ ਉਪਰ...

PRTC Workers Rally

ਬਠਿੰਡਾ,  ਪੀਆਰਟੀਸੀ ਵਰਕਰਜ਼ ਯੂਨੀਅਨ ਏਟਕ ਵਲੋਂ ਅੱਜ ਵਰਕਸ਼ਾਪ ਗੇਟ 'ਤੇ ਰੈਲੀ ਕੀਤੀ ਗਈ, ਜਿਸ ਵਿਚ ਕਰਮਚਾਰੀ ਦਲ ਛੱਡ ਕੇ ਏਟਕ ਵਿਚ ਸ਼ਾਮਲ ਹੋਏ 150 ਤੋਂ ਉਪਰ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਏਟਕ ਪ੍ਰਧਾਨ ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਰਕਾਰੀ ਅਦਾਰੇ ਨੂੰ ਖਤਮ ਕਰਨ 'ਤੇ ਲੱਗੀ ਹੋਈ ਹੈ।

ਪਿੱਛਲੇ ਸਮੇਂ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਟ੍ਰਾਂਸਪੋਰਟ ਨੀਤੀ ਲਾਗੂ ਕੀਤੀ ਗਈ ਸੀ, ਉਸ ਸਮੇਂ ਪੰਜਾਬ ਵਿਚ ਟ੍ਰਾਂਸਪੋਰਟ ਮਾਫੀਆ ਉਭਰ ਕੇ ਸਾਹਮਣੇ ਆਇਆ ਸੀ, ਇਸ ਨੀਤੀ ਕਾਰਨ ਪੰਜਾਬ ਰੋਡਵੇਜ, ਪੀਆਰਟੀਸੀ ਅਤੇ ਹੋਰ ਛੋਟੀਆਂ ਛੋਟੀਆਂ ਪ੍ਰਾਈਵੇਟ ਕੰਪਨੀਆਂ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪਿਆ। ਭਾਵੇਂ 2012 ਵਿਚ ਸੁਪ੍ਰੀਮ ਕੋਰਟ ਵਲੋਂ ਪੰਜਾਬ,

ਹਰਿਆਣਾ ਹਾਈਕੋਰਟ ਦੇ ਸੀਨੀਅਰ ਜੱਜ ਜਸਟਿਸ ਸੂਰੀਆ ਕਾਂਤ ਦੇ ਫੈਸਲੇ ਨੂੰ ਦਰੁਸਤ ਮੰਨਦਿਆਂ ਬਾਦਲ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਦੇ ਰੂਟ ਪ੍ਰਮਟਾਂ ਵਿਚ ਗੈਰ ਕਾਨੂੰਨੀ ਢੰਗ ਕੀਤੇ ਗਏ ਵਾਧੇ, ਐਕਸਟੇਨਸ਼ਨਾਂ, ਡਾਈਵਰਸ਼ਨਾਂ ਅਤੇ ਮਿੰਨੀ ਬੱਸ ਪ੍ਰਮਟਾਂ ਨੂੰ ਖਤਮ ਕਰਕੇ ਨਵੀਂ ਟ੍ਰਾਂਸਪੋਰਟ ਪਾਲਸੀ ਬਣਾਉਣ ਦੀ ਹਦਾਇਤ ਕੀਤੀ ਗਈ ਸੀ, ਪਰ ਪੰਜਾਬ ਵਿਚ ਨਵੀਂ ਬਣੀ ਕਾਂਗਰਸ ਸਰਕਾਰ ਵਲੋਂ ਵੀ ਅਕਾਲੀ ਦਲ ਦੇ ਫੈਸਲੇ ਨੂੰ ਅੱਖੋਂ ਪਰੋਖੇ ਕੀਤਾ ਗਿਆ। ਸਾਥੀ ਧਾਲੀਵਾਲ ਨੇ ਵਰਕਰਾਂ ਨੁੰ ਵਿਸ਼ਾਲ ਏਕਤਾ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ

ਆਉਣ ਵਾਲੇ ਸਮੇਂ ਵਿਚ ਟ੍ਰਾਂਸਪੋਰਟ ਮਾਫੀਆ ਦੇ ਹੱਕ ਵਿਚ ਬਣੀ ਹੋਈ ਟ੍ਰਾਂਸਪੋਰਟ ਪਾਲਸੀ, 2004 ਦੀ ਪੈਨਸ਼ਨ ਸਕੀਮ, ਐਡਵਾਂਸ ਬੁਕਰਜ਼ ਦੇ ਹੱਕ ਵਿਚ ਪੰਜਾਬ-ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ ਅਤੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਕੰਟਰੈਕਟ ਅਤੇ ਆਊਟ ਸੋਰਸਿੰਗ ਰਾਹੀਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਪੱਕੇ ਕਰਵਾਉਣ ਲਈ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ। 

ਇਸ ਰੈਲੀ ਨੂੰ ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਸਰਪ੍ਰਸਤ ਸਾਥੀ ਪ੍ਰੀਤਮ ਸਿੰਘ ਐਡਵੋਕੇਟ, ਮੁਹੰਮਦ ਖਲੀਲ ਪ੍ਰਧਾਨ ਭਾਈਚਾਰਾ ਵਰਕਰਜ਼ ਯੂਨੀਅਨ ਨੇ ਵੀ ਸੰਬੋਧਨ ਕੀਤਾ। ਇਸ ਰੈਲੀ ਵਿਚ ਡਿਪੂ ਪ੍ਰਧਾਨ ਮੋਹਕਮ ਸਿੰਘ, ਜਨਰਲ ਸਕੱਤਰ ਸੂਰਜ ਸਿੰਘ ਮਾਨ, ਗੁਰਚਰਨ ਸਿੰਘ ਹੁਸਨਰ, ਦਰਸ਼ਨ ਸਿੰਘ ਬੰਗੀ, ਸੁਖਚਰਨ ਸਿੰਘ ਫੁਲੂਖੇੜਾ, ਕੁਲਦੀਪ ਦਾਦਾ, ਜਸਵਿੰਦਰ ਸਿੰਘ ਐਸਆਈ ਆਦਿ ਸਾਮਲ ਹੋਏ।