ਹਸਪਤਾਲ 'ਚ 5ਵੀਂ ਚੋਰੀ, ਫ਼ਰਿਜ ਸਮੇਤ ਕਈ ਵਸਤਾਂ ਗ਼ਾਇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸਬਸਿਡਰੀ ਹੈਲਥ ਸੈਂਟਰ ਵਿਖੇ ਬੀਤੀ ਰਾਤ ਚੋਰਾਂ ਨੇ ਕੰਧ 'ਚ ਸੰਨ੍ਹ ਲਗਾ ਕੇ ਫਰਿੱਜ ਸਮੇਤ ਹੋਰ ਵਸਤਾਂ ਨੂੰ ਚੋਰੀ ਕਰ ਲਿਆ ਹੈ।  ਇਸ ਚੋਰੀ ਸੰਬੰਧੀ ...

Theft in the hospital

ਸਮਾਧ ਭਾਈ,  ਸਥਾਨਕ ਸਬਸਿਡਰੀ ਹੈਲਥ ਸੈਂਟਰ ਵਿਖੇ ਬੀਤੀ ਰਾਤ ਚੋਰਾਂ ਨੇ ਕੰਧ 'ਚ ਸੰਨ੍ਹ ਲਗਾ ਕੇ ਫਰਿੱਜ ਸਮੇਤ ਹੋਰ ਵਸਤਾਂ ਨੂੰ ਚੋਰੀ ਕਰ ਲਿਆ ਹੈ। 
ਇਸ ਚੋਰੀ ਸੰਬੰਧੀ ਡਾਕਟਰ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ 'ਚ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ ਅਤੇ ਇਸ ਵਾਰ ਵੀ ਚੋਰਾਂ ਨੇ ਕੰਧ 'ਚ ਸੰਨ੍ਹ ਲਗਾਕੇ ਕੇ ਅਗਲਿਆਂ ਕਮਰਿਆਂ ਦੇ ਜਿੰਦਰੇ ਭੰਨ ਕੇ ਉਥੋਂ ਫਰਿੱਕ, ਦੋ ਕੁਰਸੀਆਂ, ਇੱਕ ਮੇਜ, ਓ.ਪੀ.ਡੀ. ਦਾ 550 ਰੁਪਏ ਦੀ ਨਗਦੀ ਤੋਂ ਇਲਾਵਾ ਏ.ਸੀ. ਦੀ ਭੰਨਤੋੜ ਕਰਕੇ ਉਸ 'ਚੋਂ ਤਾਂਬਾ ਆਦਿ ਚੋਰੀ ਕਰ ਲਿਆ ਹੈ। 

ਇਸ ਮੌਕੇ ਏਨਮ ਹਮੀਰ ਕੌਰ ਨੇ ਦੱਸਿਆ ਕਿ ਚੋਰਾਂ ਨੇ ਬਿਲਕੁਲ ਨਾਲ ਲਗਦੇ ਸਬ ਸੈਂਟਰ 'ਚੋਂ ਵੀ ਚੋਰੀ ਦੀ ਨੀਯਤ ਨਾਲ ਜੰਦਰੇ ਭੰਨ ਸੁੱਟੇ ਹਨ ਪਰ ਕੋਈ ਕੰਮ ਦੀ ਚੀਜ ਨਾ ਹੋਣ ਕਾਰਨ ਉਹ ਉਥੋਂ ਖਾਲੀ ਹੱਥ ਮੁੜ ਗਏ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਸਬ ਸੈਂਟਰ 'ਚੋਂ ਚੋਰਾਂ ਨੇ ਨਵੀਂ ਫਰਿੱਜ, ਪੱਖੇ ਆਦਿ ਚੋਰੀ ਕਰ ਲਏ ਸਨ, ਜਿੰਨ੍ਹਾਂ ਦਾ ਪੁਲਿਸ ਹਾਲੇ ਤੱਕ ਕੋਈ ਖੁਰਾ-ਖੋਜ਼ ਨਹੀਂ ਲੱਭ ਸਕੀ ਹੈ।

ਸਮਾਧ ਭਾਈ 'ਚ ਦਰਜਨਾਂ ਭਰ ਹੋ ਚੁੱਕੀਆਂ ਚੋਰੀਆਂ ਦੇ ਸੰਬੰਧ 'ਚ ਚੋਰਾਂ ਨੂੰ ਕਾਬੂ ਕਰਨ 'ਚ ਪੁਲਿਸ ਦੀ ਢਿੱਲੀ ਕਾਰਗੁਜਾਰੀ ਤੋਂ ਪਿੰਡ ਦੇ ਲੋਕ ਨਿਰਾਸ਼ ਹਨ। ਚੋਰੀ ਸੰਬੰਧੀ ਥਾਣਾ ਬਾਘਾ ਪੁਰਾਣਾ ਵਿਖੇ ਰਿਪੋਰਟ ਦਰਜ਼ ਕਰਵਾ ਦਿੱਤੀ ਗਈ ਹੈ। ਵਿਭਾਗ ਦੇ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਦੀ ਪਛਾਣ ਕਰਦਿਆਂ ਉਨ੍ਹਾਂ ਨੂੰ ਕਾਬੂ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਮੌਕੇ ਸਰਪੰਚ ਦਰਸਨ ਸਿੰਘ ਭੀਮ, ਫਾਰਮਾਸਿਸਟ ਸਰਬਜੀਤ ਸਿੰਘ, ਸੇਵਾਦਾਰ ਗੁਰਮੀਤ ਸਿੰਘ, ਜਗਦੇਵ ਸਿੰਘ ਵੀ ਹਾਜਰ ਸਨ।