ਨਿਰਮਲਾ ਸੀਤਾਰਮਣ ਬਣੀ ਦੇਸ਼ ਦੀ ਪਹਿਲੀ ਵਿੱਤ ਮੰਤਰੀ

ਏਜੰਸੀ

ਖ਼ਬਰਾਂ, ਪੰਜਾਬ

ਨਿਰਮਲਾ ਸੀਤਾਰਮਣ ਨੂੰ ਕਾਰਪੋਰੇਟ ਅਫ਼ੇਅਰਜ਼ ਮੰਤਰਾਲਾ ਸੰਭਾਲਣ ਦਾ ਜ਼ਿੰਮਾ ਵੀ ਦਿੱਤਾ

Nirmala Sitharaman Is The First Woman Finance Minister Of India

ਨਵੀਂ ਦਿੱਲੀ : ਨਰਿੰਦਰ ਮੋਦੀ ਕੈਬਨਿਟ 'ਚ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਵੰਡ ਹੋ ਗਈ ਹੈ। ਵਿੱਤ ਮੰਤਰਾਲਾ ਦਾ ਕੰਮਕਾਜ ਨਿਰਮਲਾ ਸੀਤਾਰਮਣ ਨੂੰ ਸੌਂਪਿਆ ਗਿਆ ਹੈ। ਇਸ ਦੇ ਨਾਲ ਉਹ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ ਗਈ ਹੈ। ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ 'ਚ ਉਹ ਪਹਿਲੀ ਮਹਿਲਾ ਰੱਖਿਆ ਮੰਤਰੀ ਬਣੇ ਸਨ। ਹਾਲਾਂਕਿ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਕੁਝ ਸਮੇਂ ਲਈ ਵਿੱਤ ਮੰਤਰਾਲਾ ਅਤੇ ਰੱਖਿਆ ਮੰਤਰਾਲਾ ਆਪਣੇ ਕੋਲ ਰੱਖਿਆ ਸੀ। ਪਰ 5 ਸਾਲ ਲਈ ਹੁਣ ਨਿਰਮਲਾ ਸੀਤਾਰਮਣ ਕੋਲ ਵਿੱਤ ਮੰਤਰਾਲਾ ਦੀ ਪੂਰੀ ਜ਼ਿੰਮੇਵਾਰੀ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾਰਪੋਰੇਟ ਅਫ਼ੇਅਰਜ਼ ਮੰਤਰਾਲਾ ਸੰਭਾਲਣ ਦਾ ਜ਼ਿੰਮਾ ਵੀ ਦਿੱਤਾ ਗਿਆ ਹੈ।

ਤਾਮਿਲਨਾਡੂ ਦੇ ਮਦੁਰਈ 'ਚ 18 ਅਗਸਤ 1959 ਨੂੰ ਜਨਮੀ ਨਿਰਮਲਾ ਸੀਤਾਰਮਣ ਨੇ ਆਪਣੀ ਸਕੂਲੀ ਸਿੱਖਿਆ ਤਿਰੁਚਿਰਾਪੱਲੀ ਤੋਂ ਲਈ ਹੈ। ਉਨ੍ਹਾਂ ਨੇ ਇਥੇ ਦੀ ਸੀਤਾਲਕਸ਼ਮੀ ਰਾਮਾਸਵਾਮੀ ਕਾਲਜ ਤੋਂ ਇਕੋਨਾਮਿਕਸ 'ਚ ਬੀ.ਏ. ਕੀਤਾ ਹੈ। ਉੱਥੇ ਹੀ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ਹੈ। ਨਿਰਮਲਾ ਸੀਤਾਰਮਣ ਦੇ ਪਿਤਾ ਰੇਲਵੇ ਮੁਲਾਜ਼ਮ ਸਨ, ਜਿਸ ਕਾਰਨ ਉਨ੍ਹਾਂ ਦਾ ਬਚਪਨ ਕਈ ਸੂਬਿਆਂ 'ਚ ਬੀਤਿਆ। ਉਨ੍ਹਾਂ ਦਾ ਵਿਆਹ ਡਾ. ਪਰਾਕਾਲਾ ਪ੍ਰਭਾਕਰ ਨਾਲ ਹੋਇਆ। ਉਹ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ। 

ਨਿਰਮਲਾ ਸੀਤਾਰਮਣ 2003 ਤੋਂ 2005 ਤਕ ਨੈਸ਼ਨਲ ਕਮਿਸ਼ਨ ਫ਼ਾਰ ਵੂਮੈਨ ਦੀ ਮੈਂਬਰ ਵੀ ਰਹਿ ਚੁੱਕੀ ਹੈ। ਉਹ 2008 ਵਿਚ ਭਾਜਪਾ 'ਚ ਸ਼ਾਮਲ ਹੋਈ ਸੀ ਅਤੇ ਉਨ੍ਹਾਂ ਨੇ ਪਾਰਟੀ ਦੇ ਬੁਲਾਰੇ ਵਜੋਂ ਕੰਮ ਕੀਤਾ। 2014 'ਚ ਉਨ੍ਹਾਂ ਨੂੰ ਮੋਦੀ ਸਰਕਾਰ ਦੀ ਕੈਬਨਿਟ 'ਚ ਸ਼ਾਮਲ ਕੀਤਾ ਗਿਆ। 2016 'ਚ ਨਿਰਮਲਾ ਸੀਤਾਰਮਣ ਰਾਜ ਸਭਾ ਦੀ ਮੈਂਬਰ ਬਣੀ। 3 ਸਤੰਬਰ ਨੂੰ 2017 ਨੂੰ ਨਿਰਮਲਾ ਸੀਤਾਰਮਣ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਬਣੀ। ਉਨ੍ਹਾਂ ਨੇ 17 ਜਨਵਰੀ 2018 ਨੂੰ ਸੁਖੋਈ-30 ਲੜਾਕੂ ਜਹਾਜ਼ 'ਚ ਉਡਾਨ ਭਰੀ ਸੀ।