ਖ਼ਾਲਸਾ ਏਡ ਵਲੋਂ ਭਾਈ ਮਾਝੀ ਨੇ 95 ਪਾਠੀ ਸਿੰਘਾਂ ਨੂੰ ਵੰਡਿਆ ਰਾਸ਼ਨ
ਵਿਸ਼ਵ ਪ੍ਰਸਿੱਧ ਸੰਸਥਾ ਖਾਲਸਾ ਏਡ ਵਲੋਂ ਦੁਨੀਆਂ ਭਰ ਵਿਚ ਵਡਮੁੱਲੀਆਂ ਸੇਵਾਵਾਂ ਨਿਭਾਉਦੀ ਹੋਈ............
ਭਵਾਨੀਗੜ੍ਹ: ਵਿਸ਼ਵ ਪ੍ਰਸਿੱਧ ਸੰਸਥਾ ਖਾਲਸਾ ਏਡ ਵਲੋਂ ਦੁਨੀਆਂ ਭਰ ਵਿਚ ਵਡਮੁੱਲੀਆਂ ਸੇਵਾਵਾਂ ਨਿਭਾਉਦੀ ਹੋਈ ਗੁਰੂ ਸਾਹਿਬ ਵਲੋਂ ਬਖਸੇ 'ਸਰਬੱਤ ਦਾ ਭਲਾ' ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਰੋਨਾ ਕਾਰਨ ਜਿੱਥੇ ਸਮਾਜ ਦੇ ਕਈ ਵਰਗ ਆਰਥਿਕ ਤੰਗੀ ਦਾ ਸਾਹਮਣਾ ਕਰਦੇ ਹੋਏ ਰੋਟੀ-ਰੋਜੀ ਲਈ ਸਮੱਸਿਆਵਾਂ ਵਿਚ ਘਿਰ ਗਏ ਹਨ ਉਥੇ ਗ੍ਰੰਥੀ, ਪਾਠੀ ਆਦਿ ਦੀਆਂ ਸੇਵਾਵਾਂ ਨਿਭਾਉਣ ਵਾਲੇ ਵੀ ਬਹੁਤ ਮੁਸ਼ਕਿਲ ਵਿਚ ਹਨ, ਜਿਸ ਕਾਰਨ ਖਾਲਸਾ ਏਡ ਵਲੋਂ ਬਾਕੀ ਸੇਵਾਵਾਂ ਦੇ ਨਾਲ-ਨਾਲ ਗ੍ਰੰਥੀ ਅਤੇ ਪਾਠੀ ਸਿੰਘਾਂ ਲਈ ਵੀ ਰਸ਼ਦਾਂ ਦੀਆਂ ਸੇਵਾਵਾਂ ਵੱਡੇ ਪੱਧਰ 'ਤੇ ਨਿਭਾਈ ਜਾ ਰਹੀਆਂ ਹਨ।
ਭਾਈ ਮਾਝੀ ਨੇ ਦੱਸਿਆ ਕਿ ਏਡ ਵਲੋਂ ਗ੍ਰੰਥੀ ਸਿੰਘਾਂ ਲਈ ਭੇਜੀਆਂ ਜਾ ਰਹੀਆਂ ਰਸਦ ਕਿੱਟਾਂ ਵਿਚ ਆਟਾ, ਦਾਲਾਂ, ਲੂਣ, ਮਿਰਚ, ਹਲਦੀ, ਘੀ, ਸਾਬਣਾਂ ਸਮੇਤ ਹਰ ਇੱਕ ਲੋੜੀਂਦੀ ਵਸਤੂ ਮੁਹੱਈਆ ਕਰਵਾਈ ਗਈ ਹੈ।
ਉਹਨਾਂ ਸ. ਰਵੀ ਸਿੰਘ, ਅਮਰਪ੍ਰੀਤ ਸਿੰਘ ਸਮੇਤ ਖਾਲਸਾ ਏਡ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸੱਦਾਗਰ ਸਿੰਘ ਬਖੋਪੀਰ, ਕੁਲਵੰਤ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ ਨੇ ਖਾਲਸਾ ਏਡ ਅਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਸਮਾਜ ਦੇ ਅਹਿਮ ਅੰਗ ਗ੍ਰੰਥੀ ਅਤੇ ਪਾਠੀ ਸਿੰਘਾਂ ਲਈ ਕੀਤੇ ਵਡਮੁੱਲੇ ਉਪਰਾਲੇ ਕਰਨ ਲਈ ਵਧਾਈ ਦੇ ਪਾਤਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।