ਸਿਹਤ ਵਿਭਾਗ ਵਲੋਂ ਮੱਛਰਾਂ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਵਿੱਢੀ
ਰਾਮਪੁਰਾ ਅਤੇ ਫੂਲ ਟਾਊਨ ਵਿਖੇ 'ਫਰਾਈ ਡੇ ਡਰਾਈ ਡੇ' ਦਿਵਸ ਮਨਾਇਆ ਗਿਆ।
ਰਾਮਪੁਰਾ ਫੂਲ: ਰਾਮਪੁਰਾ ਅਤੇ ਫੂਲ ਟਾਊਨ ਵਿਖੇ 'ਫਰਾਈ ਡੇ ਡਰਾਈ ਡੇ' ਦਿਵਸ ਮਨਾਇਆ ਗਿਆ। ਸਿਹਤ ਇੰਸਪੈਕਟਰ ਬਲਵੀਰ ਸਿੰਘ ਸੰਧੂ ਕਲਾਂ ਨੇ ਦਸਿਆ ਰਾਮਪੁਰਾ ਸ਼ਹਿਰ ਅਤੇ ਫੂਲ ਟਾਊਨ ਵਿਖੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ, ਡੇਂਗੂ, ਮਲੇਰੀਆ ਵਿਰੋਧੀ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਹੈ।
ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਸਥਾਨ, ਸਰਕਾਰੀ ਦਫਤਰਾਂ, ਗੈਰ ਸਰਕਾਰੀ ਸੰਸਥਾਵਾਂ ਅਤੇ ਜਨਤਕ ਥਾਵਾਂ ਤੇ ਜਾ ਕੇ ਸਬੰਧਿਤ ਵਿਅਕਤੀਆਂ ਨੂੰ ਮੱਛਰਾਂ ਦੇ ਫੈਲਣ ਵਾਲੀਆ ਥਾਵਾਂ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਮੱਛਰ ਦੇ ਵਾਧੇ ਵਾਲੀਆਂ ਥਾਵਾਂ ਦੀ ਸਨਾਖਤ ਕੀਤੀ ਅਤੇ ਕੁਝ ਥਾਵਾਂ ਉਪਰ ਮੱਛਰ ਦੇ ਪਨਪਣ ਦੇ ਆਸਾਰ ਸਨ। ਇਨਾਂ ਥਾਵਾਂ ਦੀ ਮੌਕੇ ਤੇ ਸਫਾਈ ਕਰਵਾਈ ਗਈ ਅਤੇ ਇਨ੍ਹਾਂ ਥਾਵਾਂ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ।
ਉਨਾਂ ਨੇ ਦੱਸਿਆ ਕਿ ਮੱਛਰਾਂ ਦੀ ਪੈਦਾਇਸ ਦੀਆਂ ਪਹਿਲੀਆਂ ਤਿੰਨ ਸਟੇਜਾਂ ਆਂਡਾ, ਲਾਰਵਾ, ਪਿਉਬਾ ਨੂੰ ਖਤਮ ਕਰਨਾ ਸਾਡੇ ਆਪਣੇ ਹੱਥ ਵੱਸ ਹੁੰਦਾ ਹੈ ਪਰ ਜਦੋਂ ਮੱਛਰ ਬਣ ਕੇ ਉੱਡ ਜਾਂਦਾ ਹੈ ਤਾਂ ਫਿਰ ਇਸ ਨੂੰ ਖਤਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਇਸ ਲਈ ਦਫ਼ਤਰਾਂ ਅਤੇ ਘਰਾਂ ਵਿਚਲੇ ਹਰ ਪਾਣੀ ਵਾਲੇ ਬਰਤਨ ਨੂੰ ਹਫ਼ਤੇ ਤੋਂ ਪਹਿਲਾਂ ਖ਼ਾਲੀ ਕਰ ਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਦਫ਼ਤਰਾਂ ਅਤੇ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਉਪਰ ਕਾਲਾ ਤੇਲ ਜਾਂ ਮਿੱਟੀ ਦੇ ਤੇਲ ਦਾ ਛਿੜਕਾਉ ਕਰ ਕੇ ਅਸੀਂ ਮੱਛਰਾਂ ਦੀ ਪੈਦਾਇਸ਼ ਨੂੰ ਰੋਕ ਸਕਦੇ ਹਾਂ।
ਇਸ ਮੌਕੇ ਸਿਹਤ ਕਰਮਚਾਰੀ ਨਰਪਿੰਦਰ ਸਿੰਘ ਗਿੱਲ ਕਲਾਂ, ਜਸਵਿੰਦਰ ਸਿੰਘ ਡਿੱਖ, ਗਗਨਦੀਪ ਸਿੰਘ ਜੇਠੂਕੇ ਮੌਜੂਦ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।