ਪੰਜਾਬ ‘ਚ ਟਿਡੀ ਦਲ ਨਾਲ ਨਜਿੱਠਣ ਲਈ ਯੋਜਨਾ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਸੰਕਟ ਦੇ ਵਿਚ ਹੀ ਟਿੰਡੀ ਦਲ ਨੇ ਕਿਸਾਨਾਂ ਦੇ ਲਈ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਵੱਡੀ ਗਿਣਤੀ ਵਿਚ ਇਹ ਟਿੱਡੀ ਦਲ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

Photo

ਚੰਡੀਗੜ੍ਹ : ਕਰੋਨਾ ਸੰਕਟ ਦੇ ਵਿਚ ਹੀ ਟਿੰਡੀ ਦਲ ਨੇ ਕਿਸਾਨਾਂ ਦੇ ਲਈ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਵੱਡੀ ਗਿਣਤੀ ਵਿਚ ਇਹ ਟਿੱਡੀ ਦਲ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਧਰ ਪੰਜਾਬ ਲਈ ਥੋੜੀ ਰਾਹਤ ਦੀ ਖਬਰ ਹੈ ਕਿ ਰਾਜਸਥਾਨ ਦੇ ਵੱਲੋਂ ਪੰਜਾਬ ਵੱਲ ਵੱਧ ਰਹੇ ਟਿੱਡੀ ਦਲ ਦਾ ਖਤਰਾ ਇਸ ਸਮੇਂ ਟਲ ਗਿਆ ਹੈ। ਉਥੇ ਹੀ ਹੁਣ ਜੁਲਾਈ ਅਤੇ ਸਤੰਬਰ ਦੇ ਮਹੀਨੇ ਦੌਰਾਨ ਇਸ ਦੇ ਹਮਲਾ ਦਾ ਖਤਰਾ ਬਣਿਆ ਹੋਇਆ ਹੈ।

ਉਧਰ ਪੰਜਾਬ ਖੇਤੀਬਾੜੀ ਵੱਲੋਂ ਟਿਡੀ ਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਨੂੰ ਖਤਮ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਖੇਤਰੀਬਾੜੀ ਵਿਭਾਗ ਦੇ ਵੱਲੋਂ ਇਸ ਵਾਰ ਟਿਡੀ ਦਲ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਕਮਰ ਕਸ ਲਈ ਹੈ। ਇਸ ਤੇ ਕੰਮ ਕਰਨ ਲਈ 42 ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਬਿਨਾ ਵਿਭਾਗ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ।

ਇਨ੍ਹਾਂ ਟੀਮਾਂ ਨੂੰ ਟਿੱਡੀ ਦਲ ਦੇ ਖਦਸ਼ੇ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤੈਨਾਇਤ ਕੀਤਾ ਗਿਆ ਹੈ। ਇਸ ਸਬੰਧੀ ਇਕ ਯੋਗਨਾ ਤਿਆਰ ਕੀਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਛੜਕਾਅ ਲਈ ਦਵਾਈ ਦਾ ਸਟੋਕ ਵੀ ਤਿਆਰ ਕਰ ਲਿਆ ਗਿਆ ਹੈ।

ਇਸ ਵਿਚ ਫਸਲਾਂ ਲਈ 1 ਕਰੋੜ ਦੀ ਦਵਾਈ ਖ੍ਰੀਦੀ ਜਾ ਚੁੱਕੀ ਹੈ। ਦੱਸ ਦੱਈਏ ਕਿ ਇਸ ਟਿੱਡੀ ਦਲ ਦਾ ਖਤਰਾ ਫਸਲਾਂ ਦੇ ਲਈ ਇਨ੍ਹਾਂ ਨੁਕਸਾਦਾਇਕ ਹੈ ਕਿ ਕੁਝ ਸਮੇਂ ਵਿਚ ਹੀ ਇਹ ਦਲ ਫਸਲ ਨੂੰ ਦਬਾਹ ਕਰ ਦਿੰਦਾ ਹੈ।