ਮਾਤਾ-ਪਿਤਾ ਦੀਆਂ ਤਸਵੀਰਾਂ ਲੈ ਕੇ ਘਰ ਦੇ ਬਾਹਰ ਬੈਠਣ ਨੂੰ ਮਜਬੂਰ ਹੋਏ ਬੇਬਸ ਭੈਣ-ਭਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੋਟੀ ਉਮਰੇ ਪੈ ਗਿਆ ਕਰਜ਼ੇ ਦਾ ਬੋਝ, ਬੈਂਕ ਵਲੋਂ ਘਰ ਖ਼ਾਲੀ ਕਰਨ ਦਾ ਨੋਟਿਸ

Brothers and sisters sit outside house with pictures of parents

ਪਟਿਆਲਾ (ਤਰਨ ਠੁਕਰਾਲ) : ਕਿਹਾ ਜਾਂਦਾ ਹੈ ਕਿ ਮਾਪੇ ਘਰ ਦਾ ਜਿੰਦਰਾ ਹੁੰਦੇ ਹਨ, ਜਦ ਤਕ ਬੱਚਿਆਂ ਸਿਰ ਮਾਪਿਆਂ ਦਾ ਸਾਇਆ ਰਹਿੰਦਾ ਹੈ ਤਾਂ ਹਰ ਚੀਜ਼ ਸੰਭਵ ਹੁੰਦੀ ਹੈ ਅਤੇ ਹਰ ਔਖੀ ਘੜੀ ਨਾਲ ਨਜਿਠਣਾ ਆਸਾਨ ਹੋ ਜਾਂਦਾ ਹੈ ਪਰ ਜਦੋਂ ਮਾਪੇ ਦੁਨੀਆਂ ਤੋਂ ਰੁਖ਼ਸਤ ਹੋ ਜਾਣ ਤਾਂ ਬੱਚਿਆਂ ’ਤੇ ਮੁਸ਼ਕਲਾਂ ਦਾ ਪਹਾੜ ਟੁੱਟ ਪੈਂਦਾ ਹੈ। ਅਜਿਹਾ ਹੀ ਮਾਮਲਾ ਪਟਿਆਲਾ ਦੇ ਤਫ਼ਜ਼ਲਪੁਰ ਇਲਾਕੇ ਵਿਚ ਸਾਹਮਣੇ ਆਇਆ ਹੈ,  ਜਿਥੇ ਪਿਤਾ ਦੀ ਮੌਤ ਮਗਰੋਂ ਛੋਟੀ ਉਮਰ ਵਿਚ ਹੀ ਬੱਚਿਆਂ ਸਿਰ ਕਰੀਬ 16 ਲੱਖ ਰੁਪਏ ਦੇ ਕਰਜ਼ੇ ਦਾ ਬੋਝ ਪੈ ਗਿਆ। ਇਸ ਦੇ ਨਾਲ ਹੀ ਬੈਂਕ ਵਾਲਿਆਂ ਨੇ ਇਨ੍ਹਾਂ ਬੱਚਿਆਂ ਨੂੰ ਘਰ ਖ਼ਾਲੀ ਕਰਨ ਦਾ ਨੋਟਿਸ ਵੀ ਦਿਤਾ ਹੈ। ਹੁਣ ਇਹ ਨਾਬਾਲਗ਼ ਬੱਚੇ ਮਾਤਾ-ਪਿਤਾ ਦੀਆਂ ਤਸਵੀਰਾਂ ਲੈ ਕੇ ਘਰ ਦੇ ਬਾਹਰ ਬੈਠਣ ਲਈ ਮਜਬੂਰ ਹਨ। ਬੈਂਕ ਨੇ ਘਰ ਦੇ ਬਾਹਰ 26 ਮਈ ਤਕ ਦਾ ਨੋਟਿਸ ਲਗਾਇਆ ਸੀ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਨੂੰ ਲੈ ਕੇ ਹਾਈਕੋਰਟ ਦਾ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ  

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਮੋਹਿਤ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਰਾਜੇਸ਼ ਕੁਮਾਰ (ਜੋ ਕਿ ਮਕੈਨਿਕ ਦਾ ਕੰਮ ਕਰਦੇ ਸਨ) ਨੇ ਕਰੀਬ 2 ਸਾਲ ਪਹਿਲਾਂ ਐਚ.ਡੀ.ਐਫ਼.ਸੀ. ਬੈਂਕ ਤੋਂ ਸਾਢੇ 16 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੀ ਮਿਆਦ 2024 ਤਕ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਨੇ ਬੀਮਾ ਵੀ ਕਰਵਾਇਆ ਸੀ, ਜਿਸ ਦਾ ਕਲੇਮ ਦੇਣ ਤੋਂ ਬੈਂਕ ਨੇ ਇਨਕਾਰ ਕਰ ਦਿਤਾ ਜਦੋਂ ਤਕ ਉਨ੍ਹਾਂ ਦੇ ਪਿਤਾ ਜਿਉਂਦੇ ਸਨ, ਉਦੋਂ ਤਕ ਕਰਜ਼ੇ ਦੀਆਂ ਕਿਸ਼ਤਾਂ ਲਗਾਤਾਰ ਭਰੀਆਂ ਜਾਂਦੀਆਂ ਰਹੀਆਂ ਪਰ 2021 ਵਿਚ ਉਨ੍ਹਾਂ ਦੇ ਦਿਹਾਂਤ ਮਗਰੋਂ ਕਿਸ਼ਤਾਂ ਜਾਰੀ ਨਾ ਰਹਿ ਸਕੀਆਂ। ਕਰਜ਼ੇ ਦੀਆਂ ਕਿਸ਼ਤਾਂ ਨਾ ਭਰ ਸਕਣ ਕਾਰਨ ਬੈਂਕ ਨੇ ਉਨ੍ਹਾਂ ਨੂੰ ਘਰ ਖ਼ਾਲੀ ਕਰਨ ਦਾ ਨੋਟਿਸ ਦਿਤਾ ਹੈ।

ਇਹ ਵੀ ਪੜ੍ਹੋ: 'ਜੇ ਵਰਤੀ ਕੁਤਾਹੀ ਤਾਂ ਕਰੋ ਮੁਅੱਤਲ', ਸਿੱਖਿਆ ਬੋਰਡ ‘ਚ ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲਿਆਂ ਦੀ ਨਹੀਂ ਖੈਰ 

ਮੋਹਿਤ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋਇਆ ਤਾਂ ਉਹ 11ਵੀਂ ਜਮਾਤ ਵਿਚ ਸੀ, ਉਸ ਤੋਂ ਬਾਅਦ ਭੈਣ-ਭਰਾ ਦੋਵਾਂ ਦੀ ਪੜ੍ਹਾਈ ਛੁਟ ਗਈ। ਹੁਣ ਮੋਹਿਤ ਦਿਹਾੜੀ ਕਰ ਕੇ ਘਰ ਦਾ ਖਰਚਾ ਚੁਕਦਾ ਹੈ।  ਉਸ ਦਾ ਕਹਿਣਾ ਹੈ ਕਿ ਇਕ-ਦੋ ਘਰਾਂ ਤੋਂ ਇਲਾਵਾ ਬਾਕੀ ਮੁਹੱਲਾ ਨਿਵਾਸੀਆਂ ਨੇ ਉਨ੍ਹਾਂ ਨੂੰ ਰੋਟੀ ਤਕ ਨਹੀਂ ਪੁੱਛੀ। ਬੱਚਿਆਂ ਨੇ ਦਸਿਆ ਕਿ ਜਦੋਂ ਤਕ ਉਨ੍ਹਾਂ ਦੇ ਪਿਤਾ ਜਿਉਂਦੇ ਸਨ, ਉਦੋਂ ਤਕ ਰਿਸ਼ਤੇਦਾਰ ਵੀ ਆਉਂਦੇ ਸਨ, ਇਥੋਂ ਤਕ ਕਿ ਭੋਗ ਮੌਕੇ ਵੀ ਬਹੁਤ ਲੋਕ ਇਕੱਠੇ ਹੋਏ ਸਨ ਪਰ ਬਾਅਦ ਵਿਚ ਕਿਸੇ ਨੇ ਸਾਰ ਨਹੀਂ ਲਈ।

ਇਹ ਵੀ ਪੜ੍ਹੋ: ਐਨਸੀਈਆਰਟੀ ਨੇ ਬਾਰ੍ਹਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਕਿਤਾਬ ਵਿਚੋਂ ਖ਼ਾਲਿਸਤਾਨ ਦਾ ਹਵਾਲਾ ਹਟਾਇਆ

14 ਸਾਲਾ ਸ਼ਿਵਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਹੈ, ਇੰਨੀ ਵੱਡੀ ਰਕਮ ਉਹ ਕਿਥੋਂ ਭਰਨਗੇ। ਪਿਤਾ ਦੇ ਦੇਹਾਂਤ ਸਮੇਂ ਉਹ 7ਵੀਂ ਜਮਾਤ ਵਿਚ ਪੜ੍ਹਦੀ ਸੀ, ਉਸ ਤੋਂ ਬਾਅਦ ਉਹ ਅੱਗੇ ਨਹੀਂ ਪੜ੍ਹ ਸਕੀ। ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਬੱਚਿਆਂ ਨੇ ਕਿਹਾ ਕਿ ਸਾਡੀ ਮਦਦ ਕੀਤੀ ਜਾਵੇ, ਸਾਡਾ ਕੋਈ ਨਹੀਂ ਹੈ।