ਸਵਾਤੀ ਮਾਲੀਵਾਲ ਨੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਭੈਣ ਨੂੰ ਟ੍ਰੋਲ ਕਰਨ ਵਾਲਿਆਂ ਦੀ ਕੀਤੀ ਆਲੋਚਨਾ
ਕਿਹਾ, ਗਿੱਲ ਦੀ ਭੈਣ ਨਾਲ ਦੁਰਵਿਵਹਾਰ ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ
ਨਵੀਂ ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਭੈਣ ਨੂੰ ਟ੍ਰੋਲ ਕਰਨ ਵਾਲਿਆਂ ਦੀ ਆਲੋਚਨਾ ਕੀਤੀ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਮੈਚ 'ਚ ਗਿੱਲ ਦੇ ਸੈਂਕੜੇ ਦੀ ਬਦੌਲਤ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਨੂੰ ਹਰਾਇਆ।ਮਾਲੀਵਾਲ ਨੇ ਕਿਹਾ ਕਿ ਬੱਲੇਬਾਜ਼ ਦੀ ਭੈਣ ਨੂੰ ਟ੍ਰੋਲ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਇਸ ਬਾਰੇ ਇਕ ਟਵੀਟ ਕਰਦਿਆਂ ਉਨ੍ਹਾਂ ਕਿਹਾ, "ਇਹ ਬਹੁਤ ਸ਼ਰਮਨਾਕ ਹੈ ਕਿ ਟ੍ਰੋਲਸ ਸ਼ੁਭਮਨ ਗਿੱਲ ਦੀ ਭੈਣ ਨੂੰ ਗਾਲ੍ਹਾਂ ਕੱਢ ਰਹੇ ਹਨ ਕਿਉਂਕਿ ਉਹ ਜਿਸ ਟੀਮ ਦਾ ਸਮਰਥਨ ਕਰਦੇ ਹਨ ਉਹ ਮੈਚ ਹਾਰ ਗਈ।"
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਦਿੜ੍ਹਬਾ ਤੇ ਚੀਮਾ ਵਿਚ ਰੱਖਿਆ ਅਤਿ ਆਧੁਨਿਕ ਤਹਿਸੀਲ ਕੰਪਲੈਕਸਾਂ ਦਾ ਨੀਂਹ ਪੱਥਰ
ਉਨ੍ਹਾਂ ਨੇ ਕਿਹਾ, ''ਪਹਿਲਾਂ ਅਸੀਂ ਵਿਰਾਟ ਕੋਹਲੀ ਦੀ ਬੇਟੀ ਨਾਲ ਬਦਸਲੂਕੀ ਕਰਨ ਵਾਲਿਆਂ ਵਿਰੁਧ ਕਾਰਵਾਈ ਸ਼ੁਰੂ ਕੀਤੀ ਸੀ। ਗਿੱਲ ਦੀ ਭੈਣ ਨਾਲ ਦੁਰਵਿਵਹਾਰ ਕਰਨ ਵਾਲਿਆਂ ਵਿਰੁਧ ਵੀ ਡੀ.ਸੀ.ਡਬਲਿਊ. ਕਾਰਵਾਈ ਕਰੇਗਾ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"
ਗਿੱਲ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਗੁਜਰਾਤ ਟਾਈਟਨਜ਼ ਨੇ ਐਤਵਾਰ ਨੂੰ ਇਥੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੂੰ ਛੇ ਵਿਕਟਾਂ ਨਾਲ ਹਰਾ ਕੇ ਆਈ.ਪੀ.ਐਲ. ਦੇ ਪਲੇਆਫ਼ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਤੋੜ ਦਿਤਾ। ਗਿੱਲ ਨੇ ਅਪਣੇ ਵਧੀਆ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ 52 ਗੇਂਦਾਂ 'ਤੇ ਅਜੇਤੂ 104 ਦੌੜਾਂ ਬਣਾਈਆਂ ਜਿਸ ਵਿਚ ਪੰਜ ਚੌਕੇ ਅਤੇ ਅੱਠ ਛੱਕੇ ਸ਼ਾਮਲ ਸਨ।