ਪੰਜਾਬ ਮੰਚ ਦਾ ਐਲਾਨਨਾਮਾ : ਧਰਮਵੀਰ ਗਾਂਧੀ ਵਲੋਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਂਬਰ ਪਾਰਲੀਮੈਂਟ  ਡਾਕਟਰ ਧਰਮਵੀਰ ਗਾਂਧੀ ਵਲੋਂ ਬਣਾਏ ਗਏ ਪੰਜਾਬ ਮੰਚ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਅਪਣਾ ਐਲਾਨਨਾਮਾ ਜਾਰੀ ਕਰ ਦਿਤਾ ਹੈ। ਇਸ ਮੌਕੇ...

Dr. Dharamvir Gandhi

ਚੰਡੀਗੜ੍ਹ : ਮੈਂਬਰ ਪਾਰਲੀਮੈਂਟ  ਡਾਕਟਰ ਧਰਮਵੀਰ ਗਾਂਧੀ ਵਲੋਂ ਬਣਾਏ ਗਏ ਪੰਜਾਬ ਮੰਚ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਅਪਣਾ ਐਲਾਨਨਾਮਾ ਜਾਰੀ ਕਰ ਦਿਤਾ ਹੈ। ਇਸ ਮੌਕੇ ਬੋਲਦਿਆਂ ਡਾ ਗਾਂਧੀ ਨੇ ਕੇਂਦਰ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ ਅਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਰਾਜਾਂ ਨੂੰ ਮਿਲੀ ਸੀਮਤ ਖ਼ੁਦਮੁਖਤਿਆਰੀ ਵੀ ਭਾਰਤੀ ਗਣਰਾਜ ਨੇ ਅਜ਼ਾਦੀ ਦੇ ਬਾਅਦ ਦੇ ਸਾਲਾਂ ਦੌਰਾਨ ਤਾਕਤ ਅਤੇ ਸੂਖ਼ਮ ਤਰੀਕਿਆਂ ਰਾਹੀਂ ਖੋਰ ਕੇ ਰੱਖ ਦਿਤੀ ਹੈ। ਨਤੀਜੇ ਵਜੋਂ ਰਾਜਾਂ ਦੇ ਹੱਥ ਵਿਚ ਠੂਠਾ ਆ ਗਿਆ ਹੈ। ਅੱਜ ਪੰਜਾਬ ਸਮੇਤ ਬਹੁਤੇ ਰਾਜ ਲੱਖਾਂ ਕਰੋੜਾਂ ਦੇ ਕਰਜ਼ਾਈ ਹਨ ਅਤੇ ਬਜਟਾਂ ਦਾ ਬਹੁਤਾ ਹਿੱਸਾ ਕਰਜ਼ੇ ਦੀਆਂ ਕਿਸ਼ਤਾਂ ਦੇਣ ਵਿਚ ਹੀ ਨਿਕਲ ਜਾਂਦਾ ਹੈ।

 


ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਤਾਂ ਬਹੁਤੀ ਖ਼ਰਾਬ ਹੈ, ਜਿਸ ਦੇ ਕੁਦਰਤੀ ਵਸੀਲੇ 'ਦਰਿਆਈ ਪਾਣੀਆਂ' ਨੂੰ ਭਾਰਤੀ ਸੰਵਿਧਾਨ ਵਿਚ ਦਰਜ ਧਾਰਾ 262 ਦੀਆਂ ਧੱਜੀਆਂ ਉਡਾ ਕੇ ਬਲ ਅਤੇ ਛਲ ਨਾਲ ਮੁਫ਼ਤ ਲੁੱਟ ਲਿਆ ਗਿਆ। ਭੂਗੋਲਿਕ ਤੌਰ 'ਤੇ  ਚੁਫ਼ੇਰਿਓਂ ਬੰਦ ਅਤੇ ਇਸਦੇ ਨਤੀਜੇ ਵਜੋਂ ਵਪਾਰਕ ਤੌਰ 'ਤੇ ਮੁਥਾਜ ਪੰਜਾਬ ਲਈ ਇਸਦੇ ਕੁਦਰਤੀ ਵਸੀਲੇ ਦਾ ਲੁੱਟਿਆ ਜਾਣਾ ਅਤਿ ਘਾਤਕ ਸਾਬਤ ਹੋਇਆ ਹੈ। ਪੰਜਾਬ ਵਿਚ ਘੋਰ ਨਿਰਾਸ਼ਾ ਦਾ ਆਲਮ, ਜੁਆਨੀ ਦਾ ਵਿਦੇਸ਼ਾਂ ਵੱਲ ਉਡਾਰੀ ਮਾਰਨਾ ਜਾਂ ਨਸ਼ਿਆਂ ਦੇ ਦਲਦਲ ਵਿਚ ਧਸਣਾ, ਖੇਤੀ ਦੇ ਗ਼ੈਰ-ਲਾਹੇਵੰਦਾ ਹੋਣ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ ਦੀ ਪਿੱਠ ਵਿਚ ਵਜੇ ਛੁਰੇ ਦੀ ਬਦੌਲਤ ਹੀ ਹਨ।