ਆਖਿਰ ਕਿਉਂ Modi khana ਵਾਲੇ Jindu ਨੂੰ ਉਸ ਦੇ ਸਾਥੀ ਠਹਿਰਾ ਰਹੇ ਕਸੂਰਵਾਰ

ਏਜੰਸੀ

ਖ਼ਬਰਾਂ, ਪੰਜਾਬ

Live ਹੋ ਕੇ Jindu ਨੇ ਕੱਢੀ ਭੜਾਸ

Ludhiana Modi khana Medical Store No Profit No Lose Baljinder Singh Jindu

ਲੁਧਿਆਣਾ: ਗੁਰੂ ਨਾਨਕ ਮੋਦੀਖਾਨੇ ਵਾਲੇ ਬਲਜਿੰਦਰ ਸਿੰਘ ਜਿੰਦੂ ਅਤੇ ਉਸ ਦੀ ਟੀਮ ਵਿਚ ਦਰਾੜ ਪੈਂਦੀ ਹੋਈ ਨਜ਼ਰ ਆ ਰਹੀ ਹੈ। ਬਲਜਿੰਦਰ ਜਿੰਦੂ ਵੱਲੋਂ ਲਾਈਵ ਹੋ ਕੇ ਇਹ ਦਸਿਆ ਗਿਆ ਹੈ ਕਿ ਉਸ ਦੇ ਸਾਥੀਆਂ ਵੱਲੋਂ ਹੀ ਉਸ ਨੂੰ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ ਕਿ ਉਹ ਲਾਈਵ ਹੋ ਕੇ ਬੋਲਦੇ ਹਨ ਜਿਸ ਕਾਰਨ ਦਵਾਈਆਂ ਦੀ ਸਪਲਾਈ ਬੰਦ ਹੋ ਗਈ ਹੈ।

ਬਲਜਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਉਹ ਲੋਕਾਂ ਨੂੰ ਇਹੀ ਸਲਾਹ ਦਿੰਦੇ ਹਨ ਕਿ ਜੇ ਕਿਸੇ ਨੇ ਕੋਈ ਸੇਵਾ ਕਰਨੀ ਹੈ ਤਾਂ ਉਹ ਅਪਣੇ ਦਮ ਤੇ ਕਰੇ। ਜਦੋਂ ਕੋਈ ਸੇਵਾ ਸ਼ੁਰੂ ਕਰਦਾ ਹੈ ਤਾਂ ਉਹ ਉਹਨਾਂ ਨੂੰ ਫੋਨ ਲਗਾ ਕੇ ਇਹੀ ਪੁਛਦੇ ਹਨ ਕਿ ਉਹਨਾਂ ਨੂੰ ਜਿੱਥੇ ਕਿਤੇ ਵੀ ਲੋੜ ਪਈ ਤਾਂ ਉਹ ਉਹਨਾਂ ਨੂੰ ਕਾਲ ਕਰ ਸਕਦੇ ਹਨ ਤੇ ਜਦ ਕਦੇ ਬਲਜਿੰਦਰ ਸਿੰਘ ਦੀ ਟੀਮ ਨੂੰ ਦਿੱਕਤ ਆਈ ਤਾਂ ਉਹ ਉਹਨਾਂ ਤੋਂ ਮਦਦ ਲੈ ਸਕਦੇ ਹਨ। ਉਹਨਾਂ ਨੂੰ ਇਕ ਖਬਰ ਮਿਲੀ ਸੀ ਕਿ ਰਾਜਸਥਾਨ ਤੋਂ ਕੁੱਝ ਲੋਕ ਮੋਦੀਖਾਨਾ ਚਲਾ ਰਹੇ ਹਨ।

ਪਰ ਉਹ ਲੋਕਾਂ ਤੋਂ ਪੈਸੇ ਲੈ ਕੇ ਤੇ ਬਲਜਿੰਦਰ ਜਿੰਦੂ ਦੇ ਨਾਮ ਤੇ ਮੋਦੀਖਾਨਾ ਚਲਾ ਰਹੇ ਹਨ। ਇਸ ਤੇ ਉਹਨਾਂ ਸਪੱਸ਼ਟ ਕੀਤਾ ਕਿ ਅਜਿਹਾ ਕਰਨਾ ਲੋਕਾਂ ਨਾਲ ਠੱਗੀ ਹੈ ਇਸ ਲਈ ਇਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ। ਰਾਜਸਥਾਨ ਦੇ ਵਿਅਕਤੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਲਜਿੰਦਰ ਜਿੰਦੂ ਦੇ ਨਾਮ ਤੇ ਇਹ ਪ੍ਰੋਜੈਕਟ ਚਲਾਇਆ ਹੈ ਪਰ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਤੇ ਉਹਨਾਂ ਦੀ ਵੀ ਇਹਨਾਂ ਲੋਕਾਂ ਨਾਲ ਕੋਈ ਸਾਂਝ ਨਹੀਂ ਹੈ।

ਉਹਨਾਂ ਨੇ ਜੋ ਵੀ ਪ੍ਰੋਜੈਕਟ ਸ਼ੁਰੂ ਕਰਨਾ ਹੈ ਕਰ ਲੈਣ ਪਰ ਉਹ ਮੋਦੀਖਾਨਾ ਸ਼ਬਦ ਨਾ ਵਰਤਣ। ਦਸ ਦਈਏ ਕਿ ਲੁਧਿਆਣਾ 'ਚ ਸਮਾਜਿਕ ਕਾਰਕੁਨ ਬਲਜਿੰਦਰ ਸਿੰਘ ਜਿੰਦੂ ਨੇ ਗੁਪਤਾ ਐਂਡ ਡੌਟਰਜ਼ ਨਾਲ ਰਲ ਕੇ 'ਗੁਰੂ ਨਾਨਕ ਮੋਦੀਖਾਨਾ' ਨਾਮ ਦੀ ਦਵਾਈਆਂ ਦੀ ਦੁਕਾਨ ਖੋਲ੍ਹ ਕੇ ਇੱਕ ਵੱਡਾ ਸਵਾਲ ਵੀ ਚੁੱਕਿਆ ਹੈ, ਕਿ ਦਵਾਈਆਂ ਦੀ ਵਿਕਰੀ ਵਿੱਚ ਕਿੰਨਾ ਮੁਨਾਫ਼ਾ ਜਾਇਜ਼ ਹੈ।

 ਉਨ੍ਹਾਂ ਦੇ ਕੁਝ ਵੀਡੀਓ ਵੀ ਵਾਇਰਲ ਹੋਏ ਹਨI ਕੈਮਿਸਟ ਕਹਿੰਦੇ ਹਨ ਕਿ ਜਿੰਦੂ ਕੋਲ ਦਵਾਈਆਂ ਦੇ ਜੈਨਰਿਕ ਰੂਪ ਹੀ ਹਨ, ਮਤਲਬ ਅਜਿਹੀਆਂ ਦਵਾਈਆਂ ਜਿਸ ਨੂੰ ਕਈ ਕੰਪਨੀਆਂ ਬਣਾਉਂਦੀਆਂ ਹਨ ਤੇ ਗੁਣਵੱਤਾ ਦਾ ਫਰਕ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।