ਇਲਜ਼ਾਮਾਂ ਤੋਂ ਬਾਅਦ ਪੁਨੀਤ ਪੀ.ਪੀ ਨੇ ਲਾਈਵ ਹੋ ਕੇ ਦਿੱਤੇ ਸਾਰੇ ਸਵਾਲਾਂ ਦੇ ਜਵਾਬ ਨਾਲੇ ਕੱਢੀ ਭੜਾਸ

ਏਜੰਸੀ

ਖ਼ਬਰਾਂ, ਪੰਜਾਬ

ਇਸ ਤੇ ਪਹਿਲਾਂ ਪੀਪੀ ਗੋਲਡੀ ਨੇ ਲਾਈਵ ਹੋ ਕੇ ਅਪਣੇ ਤੇ...

PP Pawan Puneet Social Media Video Viral Punjab

ਲੁਧਿਆਣਾ: ਕਾਫੀ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਆਦਮੀ ਪੁਲਿਸ ਮਹਿਕਮੇ ਦੇ ਜਾਬਾਜ਼ ਪੁਲਿਸ ਅਧਕਾਰੀਆਂ ਤੇ ਇਲਜ਼ਾਮ ਲਗਾ ਰਿਹਾ ਸੀ ਕਿ ਇਹ NRI ਵੀਰਾਂ ਦੇ ਪੈਸੇ ਖਾਂਦੇ ਹਨ। ਇਕ ਹੋਰ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿਚ ਇਕ ਸਿੱਖ ਨੌਜਵਾਨ ਕਵਿਤਾ ਰਾਹੀਂ ਸਮਾਜ ਸੇਵਾ ਨੂੰ ਅਪਸ਼ਬਦ ਬੋਲ ਰਿਹਾ ਸੀ।

ਇਸ ਤੇ ਪਹਿਲਾਂ ਪੀਪੀ ਗੋਲਡੀ ਨੇ ਲਾਈਵ ਹੋ ਕੇ ਅਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ ਹੁਣ ਪੀਪੀ ਪਵਨ ਪੁਨੀਤ ਨੇ ਲਾਈਵ ਹੋ ਕੇ ਇਸ ਮੁੱਦੇ ਤੇ ਬੋਲੇ ਹਨ। ਉਹਨਾਂ ਕਿਹਾ ਕਿ ਰੌਲਾ ਸਹਾਇਤਾ ਦਾ ਨਹੀਂ ਹੈ ਰੌਲਾ ਸਿਰਫ ਪੈਸੇ ਦਾ ਹੈ। ਉਹ ਸੱਚੇ ਹਨ ਇਸ ਲਈ ਉਹ ਕੋਈ ਸਫ਼ਾਈ ਨਹੀਂ ਦੇਣਗੇ। ਗੱਡੀ ਵਾਲੇ ਇਲਜ਼ਾਮ ਨੂੰ ਲੈ ਕੇ ਪੀਪੀ ਪੁਨੀਤ ਨੇ ਅਪਣੇ ਪਰਿਵਾਰ ਬਾਰੇ ਦਸਿਆ ਕਿ ਉਹਨਾਂ ਦਾ ਪਰਿਵਾਰ ਪਿਛੋਕੜ ਤੋਂ ਹੀ ਬਹੁਤ ਅਮੀਰ ਹੈ ਤੇ ਉਹਨਾਂ ਲਈ ਕੋਈ ਗੱਡੀ ਲੈਣਾ ਵੱਡੀ ਗੱਲ ਨਹੀਂ।

ਉਹ ਅਪਣੇ ਪੈਸੇ ਤੇ ਕੁੱਝ ਵੀ ਖਰੀਦ ਸਕਦੇ ਹਨ। ਫਿਰ ਉਹਨਾਂ ਨੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਝੁੱਗੀਆਂ ਵਿਚ ਡਾਂਸ ਕਰਦੇ ਹਨ ਇਸ ਦੇ ਉਹਨਾਂ ਨੇ ਕਿਹਾ ਕਿ ਕੀ ਲੋਕਾਂ ਨੇ ਉਹ ਵੀਡੀਓ ਨਹੀਂ ਵੇਖੀ ਜਿਸ ਵਿਚ ਝੁੱਗੀਆਂ ਨੂੰ ਅੱਗ ਲਗਦੀ ਹੈ ਤੇ ਉਹ ਉਹਨਾਂ ਦੀ ਮਦਦ ਕਰਦੇ ਹਨ। ਉਹ ਉਹਨਾਂ ਲੋਕਾਂ ਦਾ ਸਹਾਰਾ ਬਣੇ ਸਨ ਤੇ ਨਵੇਂ ਘਰ ਬਣਾ ਕੇ ਦਿੱਤੇ ਸਨ। ਉਹਨਾਂ ਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਉਹ ਕਿਸੇ ਦੀ ਕਾਲ ਨਹੀਂ ਚੁੱਕਦੇ।

ਇਸ ਤੇ ਉਹਨਾਂ ਕਿਹਾ ਕਿ ਦਿਨ ਵਿਚ ਪਤਾ ਨਹੀਂ ਕਿੰਨੀਆਂ ਹੀ ਕਾਲਾਂ ਆਉਂਦੀਆਂ ਹਨ ਤੇ ਮੈਸੇਜ ਵੀ ਅਣਗਿਣਤ। ਇਸ ਲਈ ਉਹ ਨਾ ਤਾਂ ਕਿਸੇ ਦੀ ਕਾਲ ਚੁੱਕ ਸਕਦੇ ਹਨ ਤੇ ਨਾ ਹੀ ਕਿਸੇ ਦੇ ਮੈਸੇਜ ਦਾ ਜਵਾਬ ਦੇ ਸਕਦੇ ਹਨ। ਇਕ ਹੋਰ ਇਲਜ਼ਾਮ ਜੋੜਿਆ ਗਿਆ ਹੈ ਕਿ ਉਹਨਾਂ ਨੇ ਕਿਸੇ ਦੀ ਪੱਥਰੀ ਦਾ ਅਪਰੇਸ਼ਨ ਕਰਵਾਇ ਸੀ ਜਿਸ ਤੇ 20 ਤੋਂ 30 ਹਜ਼ਾਰ ਰੁਪਏ ਖਰਚ ਹੋਏ ਸਨ ਪਰ ਉਹਨਾਂ ਨੇ ਇਸ ਦੇ ਇੱਕ ਲੱਖ ਰੁਪਏ ਲਏ ਸਨ ਤੇ ਬਾਕੀ ਸਾਰੇ ਪੁਨੀਤ ਖੁਦ ਖਾ ਗਏ ਹਨ।

ਉਹਨਾਂ ਨੇ ਇਸ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹਨਾਂ ਨੇ ਕਿਸੇ ਦਾ ਆਪਰੇਸ਼ਨ ਨਹੀਂ ਕਰਵਾਇਆ ਤੇ ਉਹ ਇਸ ਦੀ ਜਾਂਚ ਵੀ ਕਰ ਰਹੇ ਹਨ। ਇਹ ਬਿਲਕੁੱਲ ਹੀ ਫੇਕ ਨਿਊਜ਼ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਨੇ ਕਿੰਨੇ ਲੋਕਾਂ ਦੀ ਸੇਵਾ ਕੀਤੀ ਉਹ ਕਿਸੇ ਨੂੰ ਨਜ਼ਰ ਕਿਉਂ ਨਹੀਂ ਆਈ? ਪਵਨ ਪੁਨੀਤ ਨੇ ਫ਼ੈਸਲਾ ਕੀਤਾ ਹੈ ਕਿ ਉਹ ਕਿਸੇ ਵੱਲੋਂ ਵੀ ਪੈਸਿਆਂ ਦੀ ਮਦਦ ਨਹੀਂ ਲੈਣਗੇ ਸਗੋਂ ਅਪਣੇ ਦਮ ਤੇ ਜਿੰਨਾ ਹੋ ਸਕੇ ਲੋਕਾਂ ਦੀ ਸੇਵਾ ਕਰਨਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।