ਐਮ.ਆਰ.ਐਸ.ਪੀ.ਟੀ.ਯੂ ਅਤੇ ਐਮੇਜ਼ੋਨ ਵਲੋਂ ਵਿਦਿਆਰਥੀਆਂ ਵਿਚ ਕਲਾਉਡ ਕੰਪਿਊਟਿੰਗ ਹੁਨਰ ਵਿਕਸਤ ਕਰਨ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਮ.ਆਰ.ਐਸ.ਪੀ.ਟੀ.ਯੂ ਅਤੇ ਐਮੇਜ਼ੋਨ ਵਲੋਂ ਵਿਦਿਆਰਥੀਆਂ ਵਿਚ ਕਲਾਉਡ ਕੰਪਿਊਟਿੰਗ ਹੁਨਰ ਵਿਕਸਤ ਕਰਨ ਅਤੇ ਪ੍ਰਯੋਗਕ ਮਾਹਿਰ ਬਣਾਉਣ ਲਈ ਸਾਂਝੇ ਤੇ ਉਪਰਾਲਾ ਕੀਤਾ ਜਾਵੇਗਾ: ਚੰਨੀ

Charanjit Channi

ਚੰਡੀਗੜ,: ਪੰਜਾਬ ਸਰਕਾਰ ਵੱਲੋਂ ਸਥਾਪਿਤ ਮਿਆਰੀ  ਸਿਖਲਾਈ ਸੰਸਥਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ) ਅਤੇ ਐਮਾਜ਼ੌਨ ਇੰਟਰਨੈੱਟ ਪ੍ਰਾਇਵੇਟ ਲਿਮਟਡ (ਏ.ਆਈ.ਐਸ.ਪੀ.ਐਲ) ਵੱਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿੱਚ ਤਕਨਾਲੋਜੀ ਦਾ ਹਾਣੀ ਬਨਾਉਣ ਦੇ ਉਦੇਸ਼ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਏ.ਡਬਲਿਊ.ਐਸ ਜਾਗਰੁਕਤਾ ਪ੍ਰੋਗਰਾਮ  ਦਾ ਲਾਹਾ ਲੈਕੇ ਆਪਣਾ ਭਵਿੱਖ ਸੰਵਾਰ ਸਕਣ।

ਇਸ ਉਪਰਾਲੇ ਨਾਲ ਵਿਦਿਆਰਥੀ ਨੂੰ ਕਲਾਉਡ ਸਬੰਧੀ ਤਕਨੀਕੀ ਮੁਹਾਰਤ ਹਾਸਲ ਹੋਵੇਗੀ ਅਤੇ ਮੌਜੂਦਾ ਤਕਨਾਲੋਜੀ ਦੇ ਹਾਣੀ ਬਨਣ ਲਈ ਅਤੇ ਉਦਯੋਗ ਵਲੋਂ ਮਾਨਤਾ ਪ੍ਰਾਪਤ ਏ.ਡਬਲਿਊ.ਐਸ ਸਰਟੀਫਿਕੇਸ਼ਨ ਲਈ ਤਿਆਰ ਹੋ ਸਕਣਗੇ।ਸ੍ਰੀ ਚੰਨੀ ਨੇ ਕਿਹਾ ਕਿ ਐਮ.ਆਰ.ਐਸ.ਪੀ.ਟੀ.ਯੂ ਵੱਲੋਂ ਐਮੇਜ਼ੋਨ ਨਾਲ ਕੀਤਾ ਇਹ ਸਮਝੌਤਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੱਵਲ ਦਰਜੇ ਦੀ ਉਚੇਰੀ ਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ ਅਤੇ ਇਸ ਨਾਲ ਸੂਬੇ ਵਿੱਚ ਸੂਚਨਾ ਤੇ  ਤਕਨਾਲੋਜੀ ਦੇ ਖੇਤਰ ਵਿੱਚ ਨਵੇਂ ਤੇ ਸੁਨਹਿਰੀ ਰਾਹ ਖੁੱਲਣਗੇ।

ਵਿਦਿਆਰਥੀਆਂ ਅਤੇ ਐਜੁਕੇਟਰਾਂ ਨੂੰ ਇੰਸਟਰੱਕਟਰ ਦੀ ਹਾਜ਼ਰੀ ਵਿੱਚ ਕਲਾਸਾਂ, ਲੋੜ ਅਨੁਸਾਰ ਸਿਖਲਾਈ, ਵਧੀਆ ਲੈਬਾਂ ਅਤੇ ਲੋੜੀਂਦੀ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀ ਨਾ ਕੇਵਲ ਕਲਾਉੂਡ ਸਬੰਧੀ ਉੱਚ ਦਰਜੇ ਦੀ ਤਕਨੀਕੀ ਸਿੱਖਿਆ ਤੇ ਸਿਖਲਾਈ ਹਾਸਲ ਕਰਨਗੇ ਬਲਕਿ 30 ਸਵੈਰੋਜ਼ਗਾਰਾਂ ਦੇ ਨਵੇਕਲੀਆਂ ਨੌਕਰੀਆਂ ਲੈਣ ਵਿੱਚ ਵੀ ਉਹਨਾਂ ਦਾ ਰਾਹ ਪੱਧਰਾ ਹੋ ਜਾਵੇਗਾ। ਇਹਨਾਂ ਨਵੇਕਲੀਆਂ ਨੌਕਰੀਆਂ ਸਾਫਟਵੇਅਰ ਡਵੈਲਪਰ, ਕਲਾਉਡ ਆਰਕੀਟੇਕਟ, ਐਨਾਲਿਟਿਕਸ ਅਤੇ ਬਿੱਗ ਡਾਟਾ ਅਤੇ ਆਪ੍ਰੇਸ਼ਨ ਸਪੋਰਟ ਇੰਜਨੀਅਰ ਆਦਿ ਨੌਕਰੀਆਂ ਸ਼ਾਮਲ ਹਨ।ਇਸ ਮੌਕੇ ਐਮੇਜ਼ੋਨ ਦੇ ਜਨਤਕ ਖੇਤਰ ਦੇ ਇੰਟਰਨੈਟ ਸਰਵਿਸਿਜ਼ ਦੇ ਪ੍ਰਧਾਨ ਸ੍ਰੀ ਰਾਹੁਲ ਸ਼ਰਮਾਂ ਨੇ ਕਿਹਾ ਕਿ ਏ.ਡਬਲਿਊ.ਐਸ ਜਾਗਰੁਕਤਾ ਪ੍ਰੋਗਰਾਮ ਤਹਿਤ ਪੰਜਾਬ ਦੇ ਵਿਦਿਆਰਥੀ ਨਵੇਂ ਤੇ ਆਧੁਨਿਕ ਏ.ਡਬਲਿਊ.ਐਸ ਤਕਨਾਲੋਜੀ ਤੋਂ ਜਾਣੂ ਹੋ ਸਕਣਗੇ

ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦੇ Àੁੱਚ ਪੱਧਰੇ ਅਦਾਰਿਆਂ ਦੇ ਪਾਠਕ੍ਰਮ ਨੂੰ ਪੜਨ ਤੇ ਸਮਝਣ ਦਾ ਲਾਹਾ ਲੈ ਸਕਣਗੇ ਅਤੇ ਐਮ.ਆਰ.ਐਸ.ਪੀ.ਟੀ.ਯੂ  ਨਾਲ ਰਲਕੇ ਕੰਮ ਕਰਨਾਂ ਸਾਡੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਭਾਰਤ ਦੇ ਵਿਦਿਆਰਥੀ ਨੂੰ ਸੂਚਨਾ ਤੇ ਤਕਨਾਲੋਜੀ ਦੇ ਖੇਤਰ ਵਿੱਚ ਚੁਣੌਤੀਆਂ ਨੂੰ ਸਵੀਕਾਰਨ ਅਤੇ ਨਵੀਂ ਪਿਰਤਾਂ ਪਾਉਣ ਦੀ ਲੋੜ ਹੈ ਤਾਂ ਜੋ ਦੇਸ਼ ਦੀ ਆਰਥਿਕਤਾ ਦੇ ਮਜ਼ਬੂਤੀਕਰਨ ਵਿੱਚ ਯੋਗਦਾਨ ਪਾਇਆ ਜਾ ਸਕੇ।ਇਸ ਨਵੇਕਲੇ ਤੇ ਪ੍ਰਭਾਵੀ ਸਮਾਰੋਹ ਵਿੱਚ ਸ਼੍ਰੀ ਡੀ. ਕੇ ਤਿਵਾੜੀ ਸਕੱਤਰ, ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ, ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ ਦੇ ਡਾਇਰੈਕਟਰ ਸ੍ਰੀ ਪਰਵੀਨ ਕੁਮਾਰ ਥਿੰਦ, ਪੰਜਾਬ ਹੁਨਰ ਵਿਕਾਸ ਵਿਭਾਗ ਦੇ ਸਲਾਹਕਾਰ ਸ੍ਰੀ ਸੰਦੀਪ ਕੌੜਾ, ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ ਡਾ. ਦਮਨਦੀਪ ਕੌਰ, ਐਮ.ਆਰ.ਐਸ.ਪੀ.ਟੀ.ਯੂ ਦੇ ਰਜਿਸਟਰਾਰ ਡਾ. ਜਸਬੀਰ ਸਿੰਘ ਹੁੰਦਲ ਅਤੇ ਯੁਨੀਵਰਸਿਟੀ ਦੇ ਕਈ ਹੋਰ ਅਧਿਕਾਰੀ ਅਤੇ ਅਧਿਆਪਕ ਮੌਜੂਦ ਸਨ।