ਜਸਟਿਸ ਰਣਜੀਤ ਸਿੰਘ ਰੀਪੋਰਟ ਤੋਂ ਬਾਦ ਅਕਾਲੀ ਦਲ ਦੀ ਟਿਕਟ ਤੋਂ ਕਤਰਾਉਣ ਲਗੇ ਦਾਅਵੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਪੇਸ਼ ਕੀਤੀ ਜਸਟਿਸ ਰਣਜੀਤ ਸਿੰਘ ਦੀ ਬਰਗਾੜੀ ਕਾਂਡ ਦੀ ਰਿਪੋਟ ਕਰਕੇ ਲੋਕਾਂ ਵਿੱਚ ਅਕਾਲੀ ਦਲ............

Shiromani Akali Dal

ਲੁਧਿਆਣਾ : ਬੀਤੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਪੇਸ਼ ਕੀਤੀ ਜਸਟਿਸ ਰਣਜੀਤ ਸਿੰਘ ਦੀ ਬਰਗਾੜੀ ਕਾਂਡ ਦੀ ਰਿਪੋਟ ਕਰਕੇ ਲੋਕਾਂ ਵਿੱਚ ਅਕਾਲੀ ਦਲ ਅਤੇ ਖਾਸ ਤੌਰ ਤੇ ਬਾਦਲ ਪਰਿਵਾਰ ਪ੍ਰਤੀ ਰੋਸ ਦੀ ਲਹਿਰ ਨੂੰ ਵੇਖਦੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅਕਾਲੀ ਦਲ ਲਈ ਪੇਸ਼ ਹੋਈ ਰਿਪੋਟ ਤੋਂ ਬਆਦ ਪਹਿਲਾਂ ਝਟਕਾ ਮੰਨਿਆ ਜਾ ਰਿਹਾ ਹੈ । ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਅਕਾਲੀ ਆਗੂ  ਚੋਣਾਂ ਲੜ੍ਹਨ ਦੇ ਚਾਹਵਾਨ ਦੱਸੇ ਜਾ ਰਹੇ ਉਹਨਾਂ ਨੇ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਕਾਂਗਰਸ ਪਾਰਟੀ ਅੰਦਰ ਦਆਵੇਦਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ । 

ਜਾਣਕਾਰੀ ਅਨੁਸਾਰ ਵਿਧਾਨ ਸਭਾ ਵਿੱਚ ਪੇਸ਼ ਕੀਤੀ ਰਿਪੋਟ ਵਿੱਚ ਜੋ ਗੱਲ ਸਾਹਮਣੇ ਆਈ ਹੈ ਉਸ ਅਨੁਸਾਰ ਅਕਾਲੀ ਦਲ ਤੇ ਸੋਧਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਦਾ ਪੈਂਤੜਾ ਅਕਾਲੀ ਦਲ ਤੇ ਪੁੱਠਾ ਪੈ ਗਿਆ ਜਾਪਦਾ ਹੈ । ਕਿਉਂਕਿ ਪੰਥਕ ਹਲਕਿਆਂ ਵਿੱਚ ਵੱਡਾ ਵੋਟ ਬੈਂਕ ਰੱਖਣ ਵਾਲੇ ਅਕਾਲੀ ਦਲ ਨੇ ਸੋਚੀ ਸਮਝੀ ਚਾਲ ਚਲਦੇ ਸੋਧਾ ਸਾਧ ਨਾਲ ਸਮਝੋਤਾ ਕੀਤਾ ਕਿ ਪੰਥਕ ਵੋਟ ਤਾਂ ਉਹਨਾਂ ਦੇ ਖਾਤੇ ਵਿੱਚ ਆਂਉਦੀ ਹੀ ਹੈ

ਉਹਨਾਂ ਡੇਰਾ ਪ੍ਰੇਮੀਆਂ ਨੂੰ ਵੀ ਆਪਣੇ ਨਾਲ ਜੋੜਨ ਦੇ ਮਕਸਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਕਰਨ ਵਾਲਿਆਂ ਤੇ ਕਾਰਵਾਈ ਕਰਨ ਦੀ ਬਜਾਏ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਤੇ ਹੀ ਹਮਲਾ ਕਰਵਾ ਦਿਤਾ । ਜਿਸ ਕਰਕੇ ਹੁਣ ਪੂਰੇ ਪੰਜਾਬ ਅੰਦਰ ਅਕਾਲੀ ਦਲ ਪ੍ਰਤੀ ਲੋਕਾਂ ਦੇ ਦਿਲਾਂ ਵਿਚ ਗੁੱਸਾ ਹੈ  ਕਈ ਥਾਵਾਂ ਤੇ ਸਿੱਖੇ ਜੱਥੇਬੰਧੀਆਂ ਨੇ ਰੋਸ ਪ੍ਰਦਰਸ਼ਨ ਕੀਤੇ ਅਤੇ ਡੀ ਸੀ ਹੈਡਕੁਆਟਰਾਂ ਅੰਦਰ ਅਕਾਲੀ ਦਲ ਤੇ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਦਿਤੇ ।