ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜੋਸ਼ ਨਾਲ ਲੜਾਂਗੇ : ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ  ਸੈਕਟਰ 4 'ਚ ਸਥਿਤ, ਸਰਕਾਰੀ ਫਲੈਟ 'ਤੇ ਅੱਜ ਦਲ ਦੀ ਕੋਰ ਕਮੇਟੀ ਦੀ ਹੋਈ.......

After the meeting, Akali Dal leaders addressed the press

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ  ਸੈਕਟਰ 4 'ਚ ਸਥਿਤ, ਸਰਕਾਰੀ ਫਲੈਟ 'ਤੇ ਅੱਜ ਦਲ ਦੀ ਕੋਰ ਕਮੇਟੀ ਦੀ ਹੋਈ ਬੈਠਕ 'ਚ ਪਿਛਲੇ ਦਿਨਾਂ'ਚ ਵਿਧਾਨ ਸਭਾ ਅੰਦਰ ਅਤੇ ਬਾਹਰ, ਕਾਂਗਰਸੀ ਨੇਤਾਵਾਂ, ਸਰਕਾਰੀ ਮੰਤਰੀਆ ਤੇ ਵਿਧਾਇਕਾਂ ਵਲੋਂ ਕੀਤੇ ਗਏ ਸ਼ਬਦੀ ਹਮਲੇ, ਭੰਡੀ ਪ੍ਰਚਾਰ ਅਤੇ ਜਾਤੀ ਹਮਲਿਆਂ ਦਾ ਬਹੁਤ ਬੁਰਾ ਮਨਾਇਆ ਗਿਆ ਅਤੇ ਮਤਾ ਪਾਸ ਕਰ ਕੇ ਇਸ ਘੋਰ ਨਿੰਦਾ ਕੀਤੀ ਗਈ। ਸੀਨੀਅਰ ਕੋਰ ਕਮੇਟੀ ਮੈਂਬਰਾਂ ਜਿਨ੍ਹਾਂ 'ਚ ਡਾ. ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਐਮ.ਪੀ. ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਭੂੰਦੜ,

ਸੁਰਜੀਤ ਸਿੰਘ ਰਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਗੁਲਜਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ ਅਤੇ ਹੋਰ ਸ਼ਾਮਲ ਸਨ, ਨੇ ਕਾਂਗਰਸ ਵਲੋਂ ਬਰਗਾੜੀ-ਬਹਿਬਲ ਕਲਾਂ ਤੇ ਹੋਰ ਥਾਵਾਂ 'ਤੇ ਹੋਈਆਂ ਬੇਅਦਬੀਆਂ ਅਤੇ ਰਣਜੀਤ ਸਿੰਘ ਕਮਿਸ਼ਨ ਰੀਪੋਰਟ ਨੂੰ ਮੋਹਰਾ ਬਣਾ ਕੇ ਜੋ ਇਕ ਤਰਫ਼ਾ, ਬਾਦਲ ਪਰਵਾਰ ਨੂੰ ਭੰਡਿਆ, ਇਸ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਇਕ ਸੀਨੀਅਰ ਜਥੇਦਾਰ ਨੇ ਬੈਠਕ 'ਚ ਤੌਖਲਾ ਜ਼ਾਹਰ ਕੀਤਾ ਕਿ ਕਿਤੇ ਕਾਂਗਰਸ ਦੁਬਾਰਾ ਨਾ, ਪੰਜਾਬ 'ਚ ਪੁਰਾਣੇ ਹਾਲਾਤ ਪੈਦਾ ਕਰ ਦੇਵੇ ਜਿਸ 'ਚ ਖਾਲਿਸਤਾਨੀ ਤੱਤਾਂ ਨੂੰ ਹੁਸ਼ਕੇਰਾ ਦੇ ਕੇ ਇਸ ਸਰਹੱਦੀ ਸੂਬੇ 'ਚ ਅਤਿਵਾਦ ਦੇ ਦਿਨ ਲੈ ਆਵੇ ਅਤੇ ਪੰਜਾਬ ਨੂੰ ਲਾਂਬੂ ਲਾ ਦੇਵੇ।

ਦੁਪਹਿਰ ਦੇ ਖਾਣੇ 'ਤੇ ਤਿੰਨ ਘੰਟੇ ਚੱਲੀ ਇਸ ਮਹੱਤਵਪੂਰਨ ਬੈਠਕ 'ਚ ਅਕਾਲੀ ਨੇਤਾਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਹਮੇਸ਼ਾ ਅਮਨ-ਸ਼ਾਂਤੀ ਚਾਹੁੰੰਦਾ ਹੈ ਅਤੇ ਕਿਸੇ ਵੀ ਕੀਮਤ 'ਤੇ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਨਹੀਂ ਹੋਣ ਦਿਤਾ ਜਾਵੇਗਾ। ਇਨ੍ਹਾਂ ਮੈਂਬਰਾਂ ਨੇ ਵੱਡੇ ਬਾਦਲ ਦੀ ਚੰਗੀ ਸਿਹਤ ਹੋਣ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਪ੍ਰਸਤਾਵ ਪਾਸ ਕਰ ਕੇ, 19 ਸਤੰਬਰ ਨੂੰ 150 ਪੰਚਾਇਤ ਸੰਮਤੀਆਂ, 22 ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਲÂ ਸਾਰੀਆਂ 3300 ਦੇ ਲਗਭਗ ਸੀਟਾਂ 'ਤੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ।

ਬਾਅਦ 'ਚ ਸ਼ਾਮਲ 4:30 ਵਜੇ ਇਨ੍ਰਾਂ ਚੋਣਾਂ ਲਈ ਪਾਰਟੀ ਚੋਣ ਨਿਸ਼ਾਨ 'ਤੇ ਉਮੀਦਵਾਰਾਂ ਦੀ ਸਿਲੈਕਸ਼ਨ ਕਰਨ ਸਬੰਧੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੈਕਟਰ 28 ਦੇ ਅਕਾਲੀ ਦਲ ਦਫ਼ਤਰ 'ਚ ਦੋ ਘੰਟੇ ਬੈਠਕ ਕੀਤੀ। ਇਸ ਵੱਡੇ ਬੈਠਕ 'ਚ ਸਾਰੇ ਵਿਧਾਇਕ, ਜ਼ਿਲ੍ਹਾ ਜਥੇਦਾਰ, ਹਲਕਾ ਇੰਚਾਰਜ ਤੇ ਹੋਰ ਅਕਾਲੀ ਲੀਡਰ ਸ਼ਾਮਲ ਹੋਏ। ਦਫ਼ਤਰ ਵਲੋਂ ਉਮੀਦਵਾਰਾਂ ਲਈ ਨਾਮਜ਼ਦਗੀ ਕਾਗ਼ਜ਼ ਭਰਨ ਲਈ 4500 ਦੇ ਕਰੀਬ ਫ਼ਾਰਮ ਵੀ ਛਪਾ ਕੇ ਤਿਆਰ ਕਰ ਲਏ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਵਰਕਰਾਂ ਤੇ ਜ਼ਮੀਨੀ ਪੱਧਰ 'ਤੇ ਨੇਤਾਵਾਂ 'ਚ ਪੂਰਾ ਜੋਸ਼ ਤੇ ਹੌਸਲਾ ਹੈ।