ਡੀ.ਸੀ. ਨੇ 1.11 ਕਰੋੜ ਰੁਪਏ ਦੇ ਧੋਖਾਧੜੀ ਦੇ ਕੇਸ ਵਿਚ ਕਾਨੋਂਗੋ ਨੂੰ ਕੀਤਾ ਬਰਖ਼ਾਸਤ

ਏਜੰਸੀ

ਖ਼ਬਰਾਂ, ਪੰਜਾਬ

ਕਾਨੋਂਗੋ ਬਲਕਾਰ ਸਿੰਘ ਖ਼ਿਲਾਫ਼ ਬੀਐਸਐਫ ਦੀ 136 ਬਟਾਲੀਅਨ ਵੱਲੋਂ ਦਾਇਰ ਕੀਤੀ ਗਈ ਸੀ।

DC dismisses Kanungo in land record fraud case of Rs.1.11 crore

ਫ਼ਿਰੋਜ਼ਪੁਰ: ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਰੈਵੀਨਿਊ ਰਿਕਾਰਡ ਵਿਚ ਛੇੜ-ਛਾੜ ਕਰਨ ਅਤੇ 1,11,0,236 ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਫ਼ਿਰੋਜ਼ਪੁਰ ਛਾਉਣੀ ਹਲਕੇ ਦੇ ਕਾਨੂੰਗੋ ਬਲਕਾਰ ਸਿੰਘ ਨੂੰ ਸਰਕਾਰੀ ਨੌਕਰੀ ਤੋ ਬਰਖ਼ਾਸਤ ਕੀਤਾ ਗਿਆ ਹੈ। ਆਪਣੇ ਆਦੇਸ਼ ਵਿਚ ਡਿਪਟੀ ਕਮਿਸ਼ਨਰ ਇਹ ਵੀ ਲਿਖੀਆਂ ਹੈ ਕਿ ਉਕਤ ਕਾਨੂੰਗੋ ਕਿਸੀ ਦੂਸਰੇ ਸਰਕਾਰੀ ਮਹਿਕਮੇ ਵਿਚ ਸਰਕਾਰੀ ਨੌਕਰੀ ਨਹੀ ਕਰ ਸਕੇਗਾ।

ਇਸ ਨਾਲ ਸਰਕਾਰੀ ਖਜਾਨੇ ਨੂੰ 1.11.08.236 ਰੁਪਏ ਦਾ ਵੀ ਨੁਕਸਾਨ ਹੋਇਆ ਅਤੇ ਇਹ ਪੇਮੈਂਟ ਰਿਕਾਰਡ ਵਿਚ ਛੇੜ-ਛਾੜ ਕਰ ਕੇ ਬਣਾਏ ਗਏ ਫ਼ਰਜ਼ੀ ਮਾਲਕ ਨੂੰ ਕਰਵਾ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਜਾਂਚ ਰਿਪੋਰਟ ਤੇ ਕਾਰਵਾਈ ਕਰਦੇ ਹੋਏ ਕਾਨੂੰਗੋ ਬਲਕਾਰ ਸਿੰਘ (ਤਤਕਾਲੀਨ ਪਟਵਾਰੀ ਸਰਕਲ ਪੱਲਾ ਮੇਘਾ ) ਨੂੰ ਭਾਰਤੀ ਏ ਸੰਵਿਧਾਨ ਦੀ ਧਾਰਾ 311 (2) (ਬੀ) ਅਤੇ (3) ਦੇ ਮੁਤਾਬਿਕ ਡਿਸਮਿਸ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਏ.ਡੀ.ਸੀ ਦੁਆਰਾ ਕੀਤੀ ਗਈ ਜਾਂਚ ਦੀ ਰਿਪੋਰਟ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਸਿਫ਼ਾਰਸ਼ ਐਸ.ਐਸ.ਪੀ ਫਿਰੋਜ਼ਪੁਰ ਨੂੰ ਭੇਜ ਦਿੱਤੀ ਹੈ, ਜਿਸ ਵਿਚ ਜਲਦ ਕਾਰਵਾਈ ਲਈ ਲਿਖਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।